ਪਹਿਲਾ ਸੀ-295 ਏਅਰ ਕਰਾਫਟ ਵਡੋਦਰਾ ਪਹੁੰਚਿਆ

0
172

ਨਵੀਂ ਦਿੱਲੀ : ਭਾਰਤੀ ਹਵਾਈ ਫੌਜ ਦਾ ਪਹਿਲਾ ਸੀ-295 ਟਰਾਂਸਪੋਰਟ ਏਅਰ ਕਰਾਫਟ ਗੁਜਰਾਤ ‘ਚ ਵਡੋਦਰਾ ਦੇ ਹਵਾਈ ਫੌਜ ਸਟੇਸ਼ਨ ‘ਤੇ ਉਤਰਿਆ। ਭਾਰਤੀ ਹਵਾਈ ਫੌਜ ਦੇ ਅਧਿਕਾਰੀਆਂ ਨੇ ਦੱਸਿਆ ਕਿ ਏਅਰ ਕਰਾਫਟ ਨੂੰ ਗਰੁੱਪ ਕੈਪਟਨ ਪੀ ਐੱਸ ਨੇਗੀ ਉਡਾ ਕੇ ਲੈ ਕੇ ਆਏ। ਉਨ੍ਹਾ ਦੱਸਿਆ ਕਿ ਏਅਰ ਕਰਾਫਟ ਨੇ ਬਹਿਰੀਨ ਤੋਂ ਉਡਾਨ ਭਰੀ ਸੀ। ਇਹ ਮਾਲਟਾ ਅਤੇ ਮਿਸਰ ‘ਚ ਰੁਕਦੇ ਹੋਏ ਭਾਰਤ ਪਹੁੰਚਿਆ। ਮੀਡੀਆ ਰਿਪੋਰਟਾਂ ਮੁਤਾਬਕ ਰੱਖਿਆ ਮੰਤਰੀ ਰਾਜਨਾਥ ਸਿੰਘ 25 ਸਤੰਬਰ ਨੂੰ ਦਿੱਲੀ ਦੇ ਕੋਲ ਹਿੰਡਨ ਏਅਰਬੇਸ ‘ਤੇ ਇੱਕ ਪ੍ਰੋਗਰਾਮ ‘ਚ ਇਸ ਜਹਾਜ਼ ਨੂੰ ਭਾਰਤੀ ਹਵਾਈ ਫੌਜ ‘ਚ ਸ਼ਾਮਲ ਕਰਨਗੇ। 13 ਸਤੰਬਰ ਨੂੰ ਯੂਰਪੀਅਨ ਕੰਪਨੀ ਏਅਰਬਸ ਡਿਫੈਂਸ ਐਂਡ ਸਪੇਸ ਨੇ ਭਾਰਤ ਦਾ ਪਹਿਲਾ ਸੀ-295 ਟੈਕਟੀਕਲ ਮਿਲਟਰੀ ਏਅਰ ਲਿਫਟ ਜਹਾਜ਼ ਸੌਂਪਿਆ ਸੀ। ਏਅਰ ਚੀਫ਼ ਮਾਰਸ਼ਲ ਵੀ ਆਰ ਚੌਧਰੀ ਨੇ ਸਪੇਨ ਦੇ ਸੇਵਿਲੇ ਸ਼ਹਿਰ ‘ਚ ਇਸ ਜਹਾਜ਼ ਨੂੰ ਰਸੀਵ ਕੀਤਾ ਸੀ।

LEAVE A REPLY

Please enter your comment!
Please enter your name here