ਦਾਨਿਸ਼ ਅਲੀ ਦਾ ਮੋਦੀ ਨੂੰ ਸਵਾਲ

0
175

-ਸ਼ੁੱਕਰਵਾਰ ਦਾਨਿਸ਼ ਅਲੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਪੁੱਛਿਆ ਕਿ ਜਦ ਇੱਕ ਮੁਸਲਮਾਨ ਸਾਂਸਦ ਦੇ ਨਾਲ ਭਾਜਪਾ ਸਾਂਸਦ ਇਸ ਤਰ੍ਹਾਂ ਦਾ ਵਿਹਾਰ ਕਰ ਰਹੇ ਹਨ ਤਾਂ ਤੁਹਾਡਾ ਕਾਡਰ ਆਮ ਮੁਸਲਮਾਨਾਂ ਦੇ ਨਾਲ ਕੀ ਕਰਦਾ ਹੋਵੇਗਾ? ਦਾਨਿਸ਼ ਅਲੀ ਨੇ ਟਵਿਟਰ ’ਤੇ ਭਾਜਪਾ ਸਾਂਸਦ ਰਮੇਸ਼ ਵਿਧੂੜੀ ਦਾ ਵੀਡੀਓ ਪੋਸਟ ਕਰਦੇ ਹੋਏ ਲਿਖਿਆ-ਕੀ ਆਰ ਐੱਸ ਐੱਸ ਦੀਆਂ ਸ਼ਾਖਾਵਾਂ ਅਤੇ ਮੋਦੀ ਦੀ ਪ੍ਰਯੋਗਸ਼ਾਲਾ ’ਚ ਇਹੀ ਸਿਖਾਇਆ ਜਾਂਦਾ ਹੈ? ਤੁਹਾਡਾ ਕਾਡਰ ਜਦ ਇੱਕ ਚੁਣੇ ਹੋਏ ਸਾਂਸਦ ਨੂੰ ਭਰੀ ਸੰਸਦ ’ਚ ਅੱਤਵਾਦੀ, ਮੁੱਲੇ… ਵਰਗੇ ਸ਼ਬਦਾਂ ਨਾਲ ਬੇਇਜ਼ਤ ਕਰਨ ’ਚ ਕੋਈ ਕਸਰ ਨਹੀਂ ਛੱਡ ਰਿਹਾ ਤਾਂ ਆਮ ਮੁਸਲਮਾਨਾਂ ਦੇ ਨਾਲ ਕੀ ਕਰਦਾ ਹੋਵੇਗਾ? ਇਹ ਸੋਚ ਕੇ ਵੀ ਰੂਹ ਕੰਬ ਜਾਂਦੀ ਹੈ। ਬਸਪਾ ਸਾਂਸਦ ਨੇ ਇਸ ਨੂੰ ਲੈ ਕੇ ਸਪੀਕਰ ਨੂੰ ਵੀ ਚਿੱਠੀ ਲਿਖੀ ਅਤੇ ਭਾਜਪਾ ਸਾਂਸਦ ਖਿਲਾਫ਼ ਵਿਸ਼ੇਸ਼ ਅਧਿਕਾਰ ਹਨਨ ਦਾ ਨੋਟਿਸ ਦੇਣ ਦੀ ਮੰਗ ਕੀਤੀ।
ਉਥੇ ਹੀ ਬਸਪਾ ਪ੍ਰਮੁੱਖ ਮਾਇਆਵਤੀ ਨੇ ਭਾਜਪਾ ਸਾਂਸਦ ਰਮੇਸ਼ ਵਿਧੂੜੀ ਖਿਲਾਫ਼ ਕਾਰਵਾਈ ਦੀ ਮੰਗ ਕਰਦਿਆਂ ਕਿਹਾ ਕਿ ਦਾਨਿਸ਼ ਅਲੀ ਖਿਲਾਫ ਇਤਰਾਜ਼ਯੋਗ ਟਿੱਪਣੀ ਨੂੰ ਹਾਲਾਂਕਿ ਸਪੀਕਰ ਨੇ ਰਿਕਾਰਡ ਤੋਂ ਹਟਾ ਕੇ ਉਨ੍ਹਾ ਨੂੰ ਚੇਤਾਵਨੀ ਵੀ ਦਿੱਤੀ ਹੈ ਅਤੇ ਸੀਨੀਅਰ ਮੰਤਰੀ ਨੇ ਸਦਨ ’ਚ ਮਾਫ਼ੀ ਮੰਗੀ, ਪਰ ਪਾਰਟੀ ਵੱਲੋਂ ਉਨ੍ਹਾ ਵਿਰੁੱਧ ਹਾਲੇ ਤੱਕ ਕੋਈ ਕਾਰਵਾਈ ਨਾ ਕਰਨਾ ਦੁਖਦਾਈ ਹੈ।

LEAVE A REPLY

Please enter your comment!
Please enter your name here