ਚੀਨ ਨੇ ਅਰੁਣਾਚਲ ਦੇ ਖਿਡਾਰੀਆਂ ਨੂੰ ਰੋਕਿਆ, ਖੇਡ ਮੰਤਰੀ ਦਾ ਦੌਰਾ ਰੱਦ

0
202

ਹਾਂਗਜ਼ੂ : ਅਰੁਣਾਚਲ ਪ੍ਰਦੇਸ਼ ਦੇ ਤਿੰਨ ਭਾਰਤੀ ਵੁਸ਼ੂ ਖਿਡਾਰੀਆਂ ਨੂੰ ਹਾਂਗਜ਼ੂ ਏਸ਼ੀਆਈ ਖੇਡਾਂ ’ਚ ਹਿੱਸਾ ਲੈਣ ਤੋਂ ਚੀਨ ਨੇ ਰੋਕ ਦਿੱਤਾ ਹੈ। ਇਸ ਦੌਰਾਨ ਚੀਨ ਦੀ ਇਸ ਹਰਕਤ ਦੇ ਜੁਆਬ ’ਚ ਭਾਰਤ ਦੇ ਖੇਡ ਤੇ ਸੂਚਨਾ ਪ੍ਰਸਾਰਨ ਮੰਤਰੀ ਅਨੁਰਾਗ ਠਾਕੁਰ ਨੇ ਖੇਡਾਂ ਲਈ ਚੀਨ ਜਾਣ ਦਾ ਆਪਣਾ ਦੌਰਾ ਰੱਦ ਕਰ ਦਿੱਤਾ ਹੈ।
ਉਧਰ, ਵਿਦੇਸ਼ ਮੰਤਰਾਲੇ ਨੇ ਅਰੁਣਾਚਲ ਦੇ ਕੁਝ ਖਿਡਾਰੀਆਂ ਦੇ ਖਿਲਾਫ ਵਿਤਕਰੇ ’ਤੇ ਚੀਨ ਕੋਲ ਸਖਤ ਵਿਰੋਧ ਦਰਜ ਕਰਵਾਇਆ ਹੈ। ਮੰਤਰਾਲੇ ਨੇ ਕਿਹਾ ਹੈ ਕਿ ਭਾਰਤ ਨਿਵਾਸ ਸਥਾਨ ਦੇ ਆਧਾਰ ’ਤੇ ਭਾਰਤੀ ਨਾਗਰਿਕਾਂ ਨਾਲ ਪੱਖਪਾਤੀ ਵਿਵਹਾਰ ਨੂੰ ਰੱਦ ਕਰਦਾ ਹੈ। ਚੀਨ ਦਾ ਇਹ ਰਵੱਈਆ ਖੇਡ ਭਾਵਨਾ ਦੇ ਵਿਰੁੱਧ ਹੈ ਤੇ ਭਾਰਤ ਆਪਣੇ ਹਿੱਤਾਂ ਦੀ ਰੱਖਿਆ ਲਈ ਢੁਕਵੇਂ ਕਦਮ ਚੁੱਕੇਗਾ।

LEAVE A REPLY

Please enter your comment!
Please enter your name here