ਨਵੀਂ ਦਿੱਲੀ : ਮਥੁਰਾ ਵਰਿੰਦਾਵਨ ’ਚ ਰਾਧਾ ਅਸ਼ਟਮੀ ’ਤੇ ਦਰਸ਼ਨ ਕਰਨ ਆਏ ਦੋ ਸ਼ਰਧਾਲੂਆਂ ਦੀ ਸ਼ਨੀਵਾਰ ਸਵੇਰੇ ਦਮ ਘੁਟਣ ਕਾਰਨ ਮੌਤ ਹੋ ਗਈ। ਇਹ ਘਟਨਾ ਲਾਡਲੀ ਮੰਦਰ ’ਚ ਪੂਜਾ ਦੌਰਾਨ ਹੋਈ। ਉਨ੍ਹਾਂ ਦੇ ਮਿ੍ਰਤਕ ਸਰੀਰਾਂ ਨੂੰ ਪੁਲਸ ਨੇ ਕਬਜ਼ੇ ’ਚ ਲੈ ਲਿਆ। ਬਾਕੀ ਲੋਕਾਂ ਨੂੰ ਸੁਰੱਖਿਅਤ ਸ਼ਹਿਰ ’ਚੋਂ ਬਾਹਰ ਕੱਢਿਆ ਜਾ ਰਿਹਾ ਹੈ। ਮਿ੍ਰਤਕਾਂ ’ਚ ਔਰਤ ਇਲਾਹਾਬਾਦ ਦੀ ਰਹਿਣ ਵਾਲੀ ਸੀ, ਉਥੇ ਹੀ ਮਰਦ ਦੀ ਪਛਾਣ ਨਹੀਂ ਹੋ ਸਕੀ। ਮਿ੍ਰਤਕ ਮਹਿਲਾ ਦੇ ਪਰਵਾਰ ਵਾਲਿਆਂ ਦਾ ਕਹਿਣਾ ਹੈ ਕਿ ਭੀੜ ’ਚ ਉਸ ਦਾ ਸਾਹ ਘੁਟ ਹੋ ਗਿਆ, ਜਿਸ ਕਾਰਨ ਉਸ ਦੀ ਮੌਤ ਹੋ ਗਈ।
ਇਲਾਹਾਬਾਦ ਤੋਂ ਸ਼ਰਧਾਲੂਆਂ ਦੀ ਇੱਕ ਬੱਸ ਤੀਰਥ ਯਾਤਰਾ ਲਈ ਮਥੁਰਾ ਵਰਿੰਦਾਵਨ ਆਈ ਸੀ, ਜਿਸ ’ਚ ਇਲਾਹਾਬਾਦ ਦੀ 60 ਸਾਲਾ ਰਾਜ ਰਾਣੀ ਆਪਣੇ ਪਰਵਾਰ ਨਾਲ ਆਈ ਸੀ। ਪਰਵਾਰ ਵਾਲਿਆਂ ਨੇ ਸਿਹਤ ਕੇਂਦਰ ਨੂੰ ਦੱਸਿਆ ਕਿ ਉਸ ਨੂੰ ਸ਼ੂਗਰ ਦੀ ਬਿਮਾਰੀ ਸੀ।




