ਸਾਡਾ ਰਿਮੋਟ ਕੰਟਰੋਲ ਲੋਕਾਂ ਲਈ ਤੇ ਮੋਦੀ ਦਾ ਅਡਾਨੀ ਲਈ : ਰਾਹੁਲ

0
173

ਬਿਲਾਸਪੁਰ : ਰਾਹੁਲ ਗਾਂਧੀ ਨੇ ਸੋਮਵਾਰ ਛੱਤੀਸਗੜ੍ਹ ਵਿਚ ਮੁੱਖ ਮੰਤਰੀ ਗ੍ਰਾਮੀਣ ਆਵਾਸ ਨਿਆਇ ਯੋਜਨਾ ਦਾ ਰਿਮੋਟ ਕੰਟਰੋਲ ਦਾ ਉਦਘਾਟਨ ਕਰਨ ਤੋਂ ਬਾਅਦ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੋਲ ਵੀ ਰਿਮੋਟ ਕੰਟਰੋਲ ਹੈ ਪਰ ਉਹ ਲੁਕੋ ਕੇ ਦਬਾਉਦੇ ਹਨ। ‘‘ਅਸੀਂ ਸਭ ਦੇ ਸਾਹਮਣੇ ਦਬਾਉਦੇ ਹਾਂ।’’ ਉਨ੍ਹਾ ਕਿਹਾ ਕਿ ਮੋਦੀ ਲੁਕੋ ਕੇ ਅਡਾਨੀ ਜੀ ਲਈ ਰਿਮੋਟ ਕੰਟਰੋਲ ਦਾ ਬਟਨ ਦਬਾਉਦੇ ਹਨ ਤੇ ਪਬਲਿਕ ਸੈਕਟਰ ਪ੍ਰਾਈਵੇਟ ਸੈਕਟਰ ਬਣ ਜਾਂਦਾ ਹੈ। ਉਨ੍ਹਾ ਕਿਹਾ-ਜਦੋਂ ਮੈਂ ਲੋਕ ਸਭਾ ਵਿਚ ਪ੍ਰਧਾਨ ਮੰਤਰੀ ਨੂੰ ਸਵਾਲ ਕੀਤਾ ਤਾਂ ਮੇਰੀ ਮੈਂਬਰੀ ਖਤਮ ਕਰ ਦਿੱਤੀ ਗਈ। ਸੋਮਵਾਰ ਹੀ ਮੋਦੀ ਨੇ ਭੋਪਾਲ ਵਿਚ ਭਾਜਪਾ ਦੀ ਰੈਲੀ ਵਿਚ ਕਿਹਾ ਕਿ ਕਾਂਗਰਸ ਜੰਗਾਲਿਆ ਲੋਹਾ ਹੈ, ਜਿਹੜਾ ਮੱਧ ਪ੍ਰਦੇਸ਼ ਨੂੰ ਫਿਰ ਬਿਮਾਰੂ ਰਾਜਾਂ ਵਿਚ ਸ਼ੁਮਾਰ ਕਰ ਦੇਵੇਗੀ। ਛੱਤੀਸਗੜ੍ਹ ਤੇ ਮੱਧ ਪ੍ਰਦੇਸ਼ ਵਿਚ ਕੁਝ ਮਹੀਨਿਆਂ ਵਿਚ ਅਸੰਬਲੀ ਚੋਣਾਂ ਹੋਣ ਵਾਲੀਆਂ ਹਨ।
ਮੋਦੀ ਨੇ ਕਿਹਾ ਕਿ ਭਾਜਪਾ ਦੇ ਰਾਜ ਵਿਚ ਪਿਛਲੇ ਪੰਜ ਸਾਲਾਂ ਵਿਚ ਸਾਢੇ 13 ਕਰੋੜ ਲੋਕ ਗਰੀਬੀ ਵਿੱਚੋਂ ਬਾਹਰ ਆਏ ਹਨ। ਕਾਂਗਰਸ ਤੇ ਉਸ ਦੇ ਘਮੰਡੀਆ ਬਲਾਕ ਦੇ ਇਤਿਹਾਦੀਆਂ ਨੇ ਮਜਬੂਰੀ ਤੇ ਹਿਚਕਚਾਹਟ ਨਾਲ ਮਹਿਲਾ ਰਿਜ਼ਰਵੇਸ਼ਨ ਬਿੱਲ ਦੀ ਹਮਾਇਤ ਕੀਤੀ ਕਿਉਕਿ ਉਨ੍ਹਾਂ ਨੂੰ ਸਮਝ ਆ ਗਈ ਹੈ ਕਿ ਨਾਰੀ ਸ਼ਕਤੀ ਕੀ ਹੁੰਦੀ ਹੈ। ਬਿੱਲ ਤਾਂ ਹੀ ਸੰਭਵ ਹੋਇਆ ਕਿਉਕਿ ‘ਮੋਦੀ ਹੈ ਤਾਂ ਮੁਮਕਿਨ ਹੈ।’ ਮੋਦੀ ਦਾ ਮਤਲਬ ਗਰੰਟੀਆਂ ਪੂਰੀਆਂ ਹੋਣ ਦੀ ਗਰੰਟੀ। ਰਾਹੁਲ ਗਾਂਧੀ ਨੇ ਮਹਿਲਾ ਰਿਜ਼ਰਵੇਸ਼ਨ ਬਿੱਲ ਉਤੇ ਲੋਕ ਸਭਾ ਵਿਚ ਆਪਣੀ ਤਕਰੀਰ ਦਾ ਜ਼ਿਕਰ ਕਰਦਿਆਂ ਕਿਹਾ ਕਿ ਉਨ੍ਹਾ ਕਿਹਾ ਸੀ ਕਿ ਭਾਰਤ ਸਰਕਾਰ ਵਿਚ 90 ਵਿੱਚੋਂ ਸਿਰਫ ਤਿੰਨ ਓ ਬੀ ਸੀ ਨੌਕਰਸ਼ਾਹ ਕੰਮ ਕਰ ਰਹੇ ਹਨ। ਉਨ੍ਹਾ ਕਿਹਾ ਕਿ ਜਾਤੀ ਜਨਗਣਨਾ ਹਿੰਦੁਸਤਾਨ ਦਾ ਐਕਸ-ਰੇ ਹੈ। ਇਸ ਨਾਲ ਹੀ ਪਤਾ ਲੱਗੇਗਾ ਕਿ ਦੇਸ਼ ਵਿਚ ਕਿੰਨੇ ਐੱਸ ਸੀ/ ਐੱਸ ਟੀ ਤੇ ਓ ਬੀ ਸੀ ਹਨ।

LEAVE A REPLY

Please enter your comment!
Please enter your name here