ਉਮਾ ਵੱਲੋਂ ਮਹਿਲਾ ਰਾਖਵਾਂਕਰਨ ’ਚ ਓ ਬੀ ਸੀ ਲਈ ਕੋਟੇ ਦੀ ਮੰਗ

0
173

ਭੂਪਾਲ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਭੂਪਾਲ ਪਹੁੰਚਣ ਤੋਂ ਪਹਿਲਾਂ ਸੋਮਵਾਰ ਭਾਰਤੀ ਜਨਤਾ ਪਾਰਟੀ ਦੀ ਸੀਨੀਅਰ ਨੇਤਾ ਅਤੇ ਸਾਬਕਾ ਮੁੱਖ ਮੰਤਰੀ ਉਮਾ ਭਾਰਤੀ ਨੇ ਇੱਕ ਵਾਰ ਫਿਰ ਮਹਿਲਾ ਰਾਖਵਾਂਕਰਨ ’ਚ ਓ ਬੀ ਸੀ ਕੋਟੇ ਦੀ ਮੰਗ ਕੀਤੀ। ਉਨ੍ਹਾ ਉਮੀਦ ਪ੍ਰਗਟਾਈ ਕਿ ਪ੍ਰਧਾਨ ਮੰਤਰੀ ਮੋਦੀ ਹਾਲ ਹੀ ’ਚ ਪਾਸ ਹੋਏ ਬਿੱਲ ਵਿੱਚ ਓ ਬੀ ਸੀ ਕੋਟੇ ਨੂੰ ਲੈ ਕੇ ‘ਸਕਾਰਾਤਮਕ ਸੰਕੇਤ’ ਦੇਣਗੇ। ਪਿਛਲੇ ਹਫ਼ਤੇ ਬਿੱਲ ਪਾਸ ਹੋਣ ਤੋਂ ਬਾਅਦ ਉਮਾ ਭਾਰਤੀ ਨੇ ਕੋਟਾ ਨਾ ਮਿਲਣ ’ਤੇ ਨਿਰਾਸ਼ਾ ਪ੍ਰਗਟਾਈ ਸੀ। ਵਿਰੋਧੀ ਪਾਰਟੀਆਂ ਵੀ ਮਹਿਲਾ ਰਾਖਵਾਂਕਰਨ ’ਚ ਓ ਬੀ ਸੀ ਕੋਟੇ ਦੀ ਮੰਗ ਕਰ ਰਹੀਆਂ ਹਨ, ਜਦਕਿ ਸਰਕਾਰ ਸਾਫ਼ ਕਰ ਚੁੱਕੀ ਹੈ ਕਿ ਸੰਸਦ ’ਚ ਐੱਸ ਸੀ ਅਤੇ ਐੱਸ ਟੀ ਵਰਗ ਲਈ ਰਾਖਵਾਂਕਰਨ ਦਾ ਪ੍ਰਬੰਧ ਹੈ। ਮਹਿਲਾ ਰਾਖਵਾਂਕਰਨ ਬਿੱਲ ’ਚ ਲੋਕ ਸਭਾ ਅਤੇ ਸੂਬਿਆਂ ਦੀਆਂ ਵਿਧਾਨ ਸਭਾਵਾਂ ’ਚ 33 ਫੀਸਦੀ ਸੀਟਾਂ ਮਹਿਲਾਵਾਂ ਲਈ ਰਾਖਵੀਂਆਂ ਕੀਤੀਆਂ ਗਈਆਂ ਹਨ। ਉਮਾ ਨੇ ਟਵਿਟ ’ਤੇ ਲਿਖਿਆਪ੍ਰਧਾਨ ਮੰਤਰੀ ਮੋਦੀ ਦਾ ਭੂਪਾਲ ਦੀ ਧਰਤੀ ’ਤੇ ਸਵਾਗਤ ਹੈ। ਉਹ ਗਰੀਬਾਂ ਅਤੇ ਪੱਛੜਿਆਂ ਦੇ ਮਸੀਹਾ ਹਨ, ਮੈਨੂੰ ਵਿਸ਼ਵਾਸ ਹੈ ਕਿ ਮਹਿਲਾਵਾਂ ਲਈ ਓ ਬੀ ਸੀ ਰਾਖਵਾਂਕਰਨ ’ਤੇ ਉਹ ਇੱਕ ਸਕਾਰਾਤਮਕ ਸੰਕੇਤ ਦੇਣਗੇ।

LEAVE A REPLY

Please enter your comment!
Please enter your name here