ਨਵੀਂ ਦਿੱਲੀ : ਗੈਂਗਸਟਰ ਮਾਮਲੇ ’ਚ ਮੁਖ਼ਤਾਰ ਅੰਸਾਰੀ ਨੂੰ ਟਰਾਇਲ ਕੋਰਟ ਤੋਂ ਮਿਲੀ 10 ਸਾਲ ਦੀ ਸਜ਼ਾ ’ਤੇ ਇਲਾਹਾਬਾਦ ਹਾਈ ਕੋਰਟ ਨੇ ਫੈਸਲਾ ਸੁਣਾਇਆ। ਗੈਂਗਸਟਰ ਮਾਮਲੇ ’ਚ ਮੁਖ਼ਤਾਰ ਅੰਸਾਰੀ ਨੂੰ ਰਾਹਤ ਮਿਲੀ ਹੈ। ਇਲਾਹਾਬਾਦ ਹਾਈ ਕੋਰਟ ਨੇ ਮੁਖ਼ਤਾਰ ਅੰਸਾਰੀ ਦੀ ਜ਼ਮਾਨਤ ਮਨਜ਼ੂਰ ਕਰ ਲਈ। ਇਸ ਦੇ ਨਾਲ ਹੀ ਸਜ਼ਾ ਦੇ ਨਾਲ ਲਾਏ ਗਏ 5 ਲੱਖ ਰੁਪਏ ਦੇ ਜੁਰਮਾਨੇ ਨੂੰ ਵੀ ਹਾਈ ਕੋਰਟ ਨੇ ਸਟੇਅ ਕਰ ਦਿੱਤਾ ਹੈ। ਹਾਲਾਂਕਿ ਸਜ਼ਾ ’ਤੇ ਰੋਕ ਲਾਏ ਜਾਣ ਦੀ ਅੰਸਾਰੀ ਦੀ ਅਪੀਲ ਨੂੰ ਹਾਈ ਕੋਰਟ ਨੇ ਨਹੀਂ ਮੰਨਿਆ। ਹਾਈ ਕੋਰਟ ਨੇ ਮੁਖਤਾਰ ਅੰਸਾਰੀ ਦੀ ਸਜ਼ਾ ’ਤੇ ਰੋਕ ਲਾਏ ਜਾਣ ਤੋਂ ਇਨਕਾਰ ਕਰ ਦਿੱਤਾ। ਸਜ਼ਾ ਖਿਲਾਫ਼ ਦਾਖਲ ਅਪੀਲ ’ਤੇ ਹਾਈ ਕੋਰਟ ’ਚ ਸੁਣਵਾਈ ਜਾਰੀ ਰਹੇਗੀ।




