35.5 C
Jalandhar
Saturday, April 20, 2024
spot_img

ਕਾਮਰੇਡ ਕੁਲਵੰਤ ਕੌਰ ਦਾ ਅੰਤਿਮ ਸੰਸਕਾਰ, ਭੋਗ 8 ਨੂੰ

ਜਲੰਧਰ : ਸੀ ਪੀ ਆਈ ਦੀ ਉੱਘੀ ਆਗੂ ਰਹੀ ਕਾਮਰੇਡ ਕੁਲਵੰਤ ਕੌਰ ਮਕਸੂਦਾਂ ਦਾ ਬੀਤੇ ਦਿਨ ਮਕਸੂਦਾਂ ਦੇ ਸ਼ਮਸ਼ਾਨਘਾਟ ਵਿੱਚ ਅੰਤਿਮ ਸੰਸਕਾਰ ਕਰ ਦਿੱਤਾ ਗਿਆ | ਉਨ੍ਹਾ ਦੀ ਦੇਹ ਨੂੰ ਉਹਨਾ ਦੀ ਵਿਦੇਸ਼ੋਂ ਪਰਤੇ ਬੇਟੇ ਬਿੱਟੂ ਨੇ ਅਗਨੀ ਦਿਖਾਈ | ਕਾਮਰੇਡ ਕੁਲਵੰਤ ਕੌਰ 80 ਸਾਲ ਦੇ ਸਨ ਤੇ ਬੀਤੇ 30 ਜੂਨ ਨੂੰ ਦਿਲ ਦਾ ਦੌਰੇ ਨਾਲ ਉਨ੍ਹਾ ਦਾ ਦਿਹਾਂਤ ਹੋ ਗਿਆ ਸੀ | ਕਾਮਰੇਡ ਕੁਲਵੰਤ ਕੌਰ ਲੰਮਾ ਸਮਾਂ ਸੀ ਪੀ ਆਈ ਦੀ ਜ਼ਿਲ੍ਹਾ ਐਗਜ਼ੈਕਟਿਵ ਦੇ ਮੈਂਬਰ ਤੇ ਪੰਜਾਬ ਇਸਤਰੀ ਸਭਾ ਜ਼ਿਲ੍ਹਾ ਜਲੰਧਰ ਦੇ ਸਕੱਤਰ ਰਹੇ | ਉਨ੍ਹਾ ਦੇ ਸਸਕਾਰ ਮੌਕੇ ਨਵਾਂ ਜ਼ਮਾਨਾ ਦੇ ਸੰਪਾਦਕ ਚੰਦ ਫਤਿਹਪੁਰੀ, ਸੀ ਪੀ ਆਈ ਦੀ ਜ਼ਿਲ੍ਹਾ ਸਹਾਇਕ ਸਕੱਤਰ ਸੰਤੋਸ਼ ਬਰਾੜ, ਸੀ ਪੀ ਆਈ ਤਹਿਸੀਲ ਨਕੋਦਰ-ਸ਼ਾਹਕੋਟ ਦੇ ਸਕੱਤਰ ਕਾਮਰੇਡ ਚਰਨਜੀਤ ਥੰਮੂਵਾਲ, ਸਾਬਕਾ ਵਿਦਿਆਰਥੀ ਆਗੂ ਤੇ ਪੱਤਰਕਾਰ ਸਤਨਾਮ ਚਾਨਾ, ਅਕਾਲੀ ਆਗੂ ਪਿ੍ਥੀਪਾਲ ਸਿੰਘ ਸੰਧੂ, ਰਿਸ਼ਤੇਦਾਰ ਤੇ ਇਲਾਕਾ ਨਿਵਾਸੀ ਵੱਡੀ ਗਿਣਤੀ ‘ਚ ਸ਼ਾਮਲ ਸਨ | ਉਨ੍ਹਾ ਨਮਿਤ ਪਾਠ ਦਾ ਭੋਗ 8 ਜੁਲਾਈ ਨੂੰ ਗੁਰਦੁਆਰਾ ਮਕਸੂਦਾਂ ਵਿਖੇ ਪਵੇਗਾ | ਉਨ੍ਹਾ ਦੇ ਦਿਹਾਂਤ ‘ਤੇ ਸੀ ਪੀ ਆਈ ਦੇ ਸੂਬਾ ਸਕੱਤਰ ਕਾਮਰੇਡ ਬੰਤ ਬਰਾੜ ਤੇ ਕੁੱਲ ਹਿੰਦ ਕਿਸਾਨ ਸਭਾ ਦੇ ਆਗੂ ਭੁਪਿੰਦਰ ਸਾਂਬਰ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਤੇ ਪਰਵਾਰ ਨਾਲ ਹਮਦਰਦੀ ਪ੍ਰਗਟ ਕੀਤੀ ਹੈ |
ਬੀਬੀ ਜਸਬੀਰ ਕੌਰ ਪ੍ਰਧਾਨ ਅਤੇ ਬੀਬੀ ਸੁਰਜੀਤ ਕੌਰ ਜਨਰਲ ਸਕੱਤਰ ਇਸਤਰੀ ਸਭਾ ਚੰਡੀਗੜ੍ਹ ਨੇ ਬੀਬੀ ਕੁਲਵੰਤ ਕੌਰ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਉਹਨਾ ਦੀ ਅਗਵਾਈ ਵਿਚ ਕੀਤੇ ਕੰਮ ਉਤੇ ਮਾਣ ਕੀਤਾ ਅਤੇ ਉਹਨਾ ਨੂੰ ਨੇਕ ਦਿਲ ਅਤੇ ਮਿਲਾਪੜੀ ਇਸਤਰੀ ਆਗੂ ਕਿਹਾ |

Related Articles

LEAVE A REPLY

Please enter your comment!
Please enter your name here

Latest Articles