ਸ੍ਰੀਨਗਰ : ਕਸ਼ਮੀਰ ਵਿਚ ਕਰੀਬ ਦੋ ਮਹੀਨਿਆਂ ਦੇ ਲੰਬੇ ਸੋਕੇ ਦੇ ਬਾਅਦ ਐਤਵਾਰ ਤੇ ਸੋਮਵਾਰ ਮੀਂਹ ਪਿਆ। ਸੋਕੇ ਨੇ ਸੇਬ ਉਤਪਾਦਕਾਂ ਨੂੰ ਪ੍ਰੇਸ਼ਾਨ ਕੀਤਾ ਹੋਇਆ ਸੀ, ਕਿਉਕਿ ਸੇਬ ਲਈ ਨਮੀ ਚਾਹੀਦੀ ਸੀ। ਇਸ ਦੇ ਨਾਲ ਹੀ ਗੁਲਮਰਗ ਤੇ ਅਮਰਨਾਥ ਗੁਫਾ ਦੇ ਇਲਾਕਿਆਂ ਵਿਚ ਸੀਜ਼ਨ ਦੀ ਪਹਿਲੀ ਬਰਫਬਾਰੀ ਵੀ ਹੋਈ ਤੇ ਉਥੇ ਘੱਟੋ-ਘੱਟ ਤਾਪਮਾਨ ਚਾਰ ਡਿਗਰੀ ਨੋਟ ਕੀਤਾ ਗਿਆ। ਇਸੇ ਦੌਰਾਨ ਦੇਸ਼ ’ਚੋਂ ਦੱਖਣ-ਪੱਛਮੀ ਮੌਨਸੂਨ ਦੀ ਵਾਪਸੀ ਸ਼ੁਰੂ ਹੋ ਗਈ ਹੈ। ਆਮ ਤੌਰ ’ਤੇ ਮੌਨਸੂਨ ਦੀ ਵਾਪਸੀ 17 ਸਤੰਬਰ ਤੋਂ ਸ਼ੁਰੂ ਹੁੰਦੀ ਹੈ, ਪਰ ਇਸ ਵਾਰ ਇਹ 8 ਦਿਨ ਪੱਛੜ ਕੇ ਸ਼ੁਰੂ ਹੋਈ ਹੈ।





