ਨਵੀਂ ਦਿੱਲੀ : ਉਤਰ ਪ੍ਰਦੇਸ਼ ਦੇ ਸ਼ਾਮਲੀ ਦੇ ਇੱਕ ਨਿੱਜੀ ਸਕੂਲ ’ਚ ਮੁਸਲਿਮ ਬੱਚੇ ਨੂੰ ਹੋਰਨਾਂ ਵਿਦਿਆਰਥੀਆਂ ਤੋਂ ਕੁਟਵਾਉਣ ਦੇ ਮਾਮਲੇ ’ਚ ਸੁਪਰੀਮ ਕੋਰਟ ਨੇ ਤਿੱਖੀ ਟਿੱਪਣੀ ਕੀਤੀ ਹੈ। ਅਦਾਲਤ ਨੇ ਕਿਹਾ ਕਿ ਜੇ ਦੋਸ਼ ਸਹੀ ਹਨ ਤਾਂ ਫਿਰ ਇਸ ਘਟਨਾ ਨਾਲ ਸਰਕਾਰ ਦੀ ਅੰਤਰ ਆਤਮਾ ਹਿੱਲ ਜਾਣੀ ਚਾਹੀਦੀ ਹੈ। ਇਸ ਮਾਮਲੇ ’ਚ ਦੋਸ਼ ਹੈ ਕਿ ਸਕੂਲ ਦੀ ਪਿ੍ਰੰਸੀਪਲ ਤਿ੍ਰਪਤਾ ਤਿਆਗੀ ਨੇ ਇੱਕ ਮੁਸਲਿਮ ਬੱਚੇ ਨੂੰ ਦੂਜੇ ਵਿਦਿਆਰਥੀਆਂ ਤੋਂ ਕੁਟਵਾਇਆ ਅਤੇ ਉਸ ਨੂੰ ਲੈ ਕੇ ਸੰਪਰਦਾਇਕ ਟਿੱਪਣੀਆਂ ਵੀ ਕੀਤੀਆਂ ਸਨ। ਇਸ ਮਾਮਲੇ ’ਚ ਬਹੁਤ ਬਵਾਲ ਹੋਇਆ ਸੀ, ਪਰ ਅੰਤ ’ਚ ਬੱਚੇ ਦੇ ਪਰਵਾਰ ਵਾਲਿਆਂ ਅਤੇ ਪਿ੍ਰੰਸੀਪਲ ਵਿਚਾਲੇ ਸਮਝੌਤੇ ਦੀ ਗੱਲ ਸਾਹਮਣੇ ਆਈ। ਸੁਪਰੀਮ ਕੋਰਟ ਨੇ ਇਹ ਵੀ ਸੁਝਾਅ ਦਿੱਤਾ ਕਿ ਜਾਂਚ ਦੀ ਨਿਗਰਾਨੀ ਲਈ ਇੱਕ ਸੀਨੀਅਰ ਆਈ ਪੀ ਐੱਸ ਅਧਿਕਾਰੀ ਨੂੰ ਤਾਇਨਾਤ ਕੀਤਾ ਜਾਣਾ ਚਾਹੀਦਾ ਹੈ। ਅਦਾਲਤ ਨੇ ਇਸ ਮਾਮਲੇ ਨੂੰ ਗੰਭੀਰ ਅਤੇ ਚਿੰਤਾਜਨਕ ਦੱਸਦੇ ਹੋਏ ਕਿਹਾ ਕਿ ਇਹ ਤਾਂ ਜੀਵਨ ਦੇ ਅਧਿਕਾਰ ਨਾਲ ਜੁੜਿਆ ਮਾਮਲਾ ਹੈ।
ਅਦਾਲਤ ਨੇ ਇਸ ਮਾਮਲੇ ਦੀ ਅਗਲੀ ਸੁਣਵਾਈ 30 ਅਕਤੂਬਰ ਤੈਅ ਕੀਤੀ ਹੈ। ਇਸ ਦੇ ਨਾਲ ਹੀ ਯੂ ਪੀ ਸਰਕਾਰ ਤੋਂ ਇਸ ਗੱਲ ਨੂੰ ਲੈ ਕੇ ਜਵਾਬ ਮੰਗਿਆ ਹੈ ਕਿ ਹੁਣ ਤੱਕ ਉਸ ਨੇ ਘਟਨਾ ’ਚ ਸ਼ਾਮਲ ਬੱਚੇ ਦੀ ਕਾਊਂਸ�ਿਗ ਲਈ ਕੀ ਕੀਤਾ।