ਮਨੋਜ ਤਿ੍ਪਾਠੀ ਬੀ ਬੀ ਐੱਮ ਬੀ ਦੇ ਚੇਅਰਮੈਨ ਨਿਯੁਕਤ

0
193

ਪਟਿਆਲਾ : ਸੈਂਟਰਲ ਇਲੈਕਟ੍ਰੀਸਿਟੀ ਅਥਾਰਟੀ ਵਿਚ ਜ਼ੇਰੇ ਤਾਮੀਰ ਹਾਈਡ੍ਰੋਇਲੈਕਟਿ੍ਕ ਪ੍ਰੋਜੈਕਟਾਂ ਦੇ ਚੀਫ ਇੰਜੀਨੀਅਰ ਮਾਨੀਟਰਿੰਗ ਮਨੋਜ ਤਿ੍ਪਾਠੀ ਨੂੰ ਭਾਖੜਾ ਬਿਆਸ ਮੈਨੇਜਮੈਂਟ ਬੋਰਡ (ਬੀ ਬੀ ਐੱਮ ਬੀ) ਦਾ ਤਿੰਨ ਸਾਲ ਲਈ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ |
ਇਸ ਤੋਂ ਪਹਿਲਾਂ ਸਤਲੁਜ ਜਲ ਵਿਦਯੁਤ ਨਿਗਮ ਲਿਮਟਿਡ ਦੇ ਸੀ ਐੱਮ ਡੀ ਨੰਦ ਲਾਲ ਸ਼ਰਮਾ ਚੇਅਰਮੈਨ ਦਾ ਵਾਧੂ ਚਾਰਜ ਸੰਭਾਲ ਰਹੇ ਸਨ | ਪਹਿਲੇ ਚੇਅਰਮੈਨ ਸੰਜੇ ਸ੍ਰੀਵਾਸਤਵ ਇਕ ਜੁਲਾਈ ਨੂੰ ਰਿਟਾਇਰ ਹੋ ਗਏ ਸਨ |
ਆਲ ਇੰਡੀਆ ਪਾਵਰ ਇੰਜੀਨੀਅਰਜ਼ ਫੈਡਰੇਸ਼ਨ ਕਾਫੀ ਚਿਰ ਤੋਂ ਰੈਗੂਲਰ ਚੇਅਰਮੈਨ ਤੇ ਮੈਂਬਰਾਂ ਦੀ ਨਿਯੁਕਤੀ ਦੀ ਮੰਗ ਕਰ ਰਹੀ ਸੀ | ਪਾਵਰ ਅਤੇ ਇਰੀਗੇਸ਼ਨ ਦੇ ਦੋ ਸਾਲ ਤੋਂ ਵੱਧ ਸਮੇਂ ਤੋਂ ਰੈਗੂਲਰ ਮੈਂਬਰ ਨਹੀਂ ਹਨ | ਇਹ ਪੋਸਟਾਂ ਪੰਜਾਬ ਤੇ ਹਰਿਆਣਾ ਤੋਂ ਭਰੀਆਂ ਜਾਣੀਆਂ ਹਨ |

LEAVE A REPLY

Please enter your comment!
Please enter your name here