24 C
Jalandhar
Friday, October 18, 2024
spot_img

‘ਆਧਾਰ’ ਬਾਰੇ ਮੂਡੀਜ਼ ਦੀ ਰਿਪੋਰਟ ਖਾਰਜ

ਨਵੀਂ ਦਿੱਲੀ : ਮੂਡੀਜ਼ ਵੱਲੋਂ ‘ਆਧਾਰ’ ਦੀ ਸੁਰੱਖਿਆ ਤੇ ਨਿੱਜਤਾ ਕਮਜ਼ੋਰੀਆਂ ‘ਤੇ ਚਿੰਤਾ ਪ੍ਰਗਟਾਉਣ ਤੋਂ ਬਾਅਦ ਕੇਂਦਰ ਨੇ ਇਸ ਏਜੰਸੀ ਵੱਲੋਂ ਚੁੱਕੇ ਸਵਾਲਾਂ ਨੂੰ ਖਾਰਜ ਕਰ ਦਿੱਤਾ ਹੈ | ਸਰਕਾਰ ਦਾ ਕਹਿਣਾ ਹੈ ਕਿ ਇਹ ਦੁਨੀਆ ਦੀ ਸਭ ਤੋਂ ਭਰੋਸੇਮੰਦ ਡਿਜੀਟਲ ਆਈ ਡੀ ਹੈ, ਜਿਸ ਨੂੰ ਪਿਛਲੇ ਦਹਾਕੇ ‘ਚ 1 ਅਰਬ ਤੋਂ ਵੱਧ ਭਾਰਤੀਆਂ ਵੱਲੋਂ ਪ੍ਰਮਾਣਿਤ ਕੀਤਾ ਗਿਆ ਹੈ | ਨਾਲ ਹੀ ਜ਼ਿਆਦਾਤਰ ਭਾਰਤੀ ਇਸ ਦੀ ਵਰਤੋਂ ਕਰ ਰਹੇ ਹਨ | ਦਰਅਸਲ ਰੇਟਿੰਗ ਏਜੰਸੀ ਮੂਡੀਜ਼ ਇਨਵੈਸਟਰਸ ਨੇ ਆਧਾਰ ਦੇ ਬਾਇਓਮੈਟਿ੍ਕਸ ਦੀ ਭਰੋਸੇਯੋਗਤਾ ਨੂੰ ਲੈ ਕੇ ਚਿੰਤਾ ਜਤਾਈ ਹੈ | ਮੂਡੀਜ਼ ਨੇ ਆਪਣੀ ਰਿਪੋਰਟ ‘ਚ ਦਾਅਵਾ ਕੀਤਾ ਹੈ ਕਿ ਆਧਾਰ ਪ੍ਰਣਾਲੀ ‘ਚ ਗੜਬੜੀ ਕਾਰਨ ਆਧਾਰ ਬਾਇਓਮੈਟਿ੍ਕਸ ਉਨ੍ਹਾਂ ਥਾਵਾਂ ‘ਤੇ ਕੰਮ ਨਹੀਂ ਕਰਦਾ, ਜਿੱਥੇ ਮੌਸਮ ਗਰਮ ਤੇ ਹੁੰਮਸ ਵਾਲਾ ਹੈ | ਕੇਂਦਰ ਸਰਕਾਰ ਦੇ ਆਈ ਟੀ ਮੰਤਰਾਲੇ ਨੇ ਇਸ ਰਿਪੋਰਟ ਨੂੰ ਬੇਬੁਨਿਆਦ ਦੱਸਿਆ ਹੈ |

Related Articles

LEAVE A REPLY

Please enter your comment!
Please enter your name here

Latest Articles