19.6 C
Jalandhar
Friday, November 22, 2024
spot_img

ਘੋੜ ਸਵਾਰੀ ਦੇ ਡਰੈਸਜ਼ ਈਵੈਂਟ ‘ਚ 40 ਸਾਲ ਬਾਅਦ ਸੋਨ ਤਮਗਾ

ਹਾਂਗਜ਼ੂ : ਭਾਰਤ ਨੇ ਏਸ਼ੀਅਨ ਗੇਮਜ਼ ਵਿਚ ਕਈ ਸਾਲਾਂ ਦਾ ਸੋਕਾ ਖਤਮ ਕਰਦਿਆਂ ਘੋੜ ਸਵਾਰੀ ਦੇ ਡਰੈਸਜ਼ ਈਵੈਂਟ ਵਿਚ ਮੰਗਲਵਾਰ ਸੋਨ ਤਮਗਾ ਜਿੱਤਿਆ | ਦਿਵਿਯਕ੍ਰਿਤੀ ਸਿੰਘ, ਹਿਰਦੇ ਵਿਪੁਲ ਛੇੜ ਤੇ ਅਨੁਸ਼ ਅਗਰਵਾਲ ਨੇ 209.205 ਅੰਕ ਲੈ ਕੇ ਪਹਿਲੀ ਪੁਜ਼ੀਸ਼ਨ ਹਾਸਲ ਕੀਤੀ | ਸੁਦਿਪਤੀ ਹਜੇਲਾ ਵੀ ਟੀਮ ਦਾ ਹਿੱਸਾ ਸੀ, ਪਰ ਸਿਰਫ ਤਿੰਨ ਟਾਪ ਸਕੋਰ ਕਰਨ ਵਾਲਿਆਂ ਦੇ ਅੰਕ ਹੀ ਮੰਨੇ ਗਏ | ਚੀਨ 204.882 ਅੰਕਾਂ ਨਾਲ ਦੂਜੇ ਤੇ ਹਾਂਗਕਾਂਗ 204.852 ਅੰਕਾਂ ਨਾਲ ਤੀਜੇ ਸਥਾਨ ‘ਤੇ ਰਹੇ | ਇਸ ਤੋਂ ਪਹਿਲਾਂ 1986 ਵਿਚ ਭਾਰਤ ਨੇ ਕਾਂਸੀ ਤਮਗਾ ਜਿੱਤਿਆ ਸੀ | ਭਾਰਤ ਨੇ 1982 ਦੀਆਂ ਦਿੱਲੀ ਏਸ਼ੀਅਨ ਗੇਮਜ਼ ਵਿਚ ਸੋਨ ਤਮਗਾ ਜਿੱਤਿਆ ਸੀ |
ਇਸ ਦੌਰਾਨ ਕਪਤਾਨ ਹਰਮਨਪ੍ਰੀਤ ਸਿੰਘ ਅਤੇ ਮਨਦੀਪ ਸਿੰਘ ਦੀ ਹੈਟਿ੍ਕ ਦੇ ਸਦਕਾ ਭਾਰਤੀ ਟੀਮ ਨੇ ਸਿੰਗਾਪੁਰ ਨੂੰ 16-1 ਨਾਲ ਹਰਾ ਦਿੱਤਾ | ਟੂਰਨਾਮੈਂਟ ਦੇ ਪਹਿਲੇ ਮੈਚ ‘ਚ ਭਾਰਤ ਨੇ ਉਜ਼ਬੇਕਿਸਤਾਨ ਨੂੰ 16-0 ਨਾਲ ਹਰਾਇਆ ਸੀ | ਸਿੰਗਾਪੁਰ ਵਿਸ਼ਵ ਰੈਂਕਿੰਗ ਵਿਚ 49ਵੇਂ ਸਥਾਨ ‘ਤੇ ਹੈ | ਭਾਰਤ ਨੇ ਹੁਣ 28 ਸਤੰਬਰ ਨੂੰ ਪੂਲ ਏ ਦੇ ਅਗਲੇ ਲੀਗ ਮੈਚ ‘ਚ ਮੌਜੂਦਾ ਚੈਂਪੀਅਨ ਜਾਪਾਨ ਨਾਲ ਖੇਡਣਾ ਹੈ |

Related Articles

LEAVE A REPLY

Please enter your comment!
Please enter your name here

Latest Articles