27.9 C
Jalandhar
Saturday, October 19, 2024
spot_img

ਵਹੀਦਾ ਰਹਿਮਾਨ ਨੂੰ ਦਾਦਾ ਸਾਹਿਬ ਫਾਲਕੇ ਪੁਰਸਕਾਰ

ਨਵੀਂ ਦਿੱਲੀ : ਮਹਾਨ ਅਦਾਕਾਰਾ ਵਹੀਦਾ ਰਹਿਮਾਨ ਨੂੰ ਜੀਵਨ ਭਰ ਦੀਆਂ ਪ੍ਰਾਪਤੀਆਂ ਲਈ ਇਸ ਸਾਲ ਦੇ ਦਾਦਾ ਸਾਹਿਬ ਫਾਲਕੇ ਐਵਾਰਡ ਲਈ ਚੁਣਿਆ ਗਿਆ ਹੈ |
ਉਨ੍ਹਾ ਨੂੰ ਪਿਆਸਾ, ਸੀ ਆਈ ਡੀ, ਗਾਈਡ, ਕਾਗਜ਼ ਕੇ ਫੂਲ, ਖਾਮੋਸ਼ੀ ਅਤੇ ਤਿ੍ਸ਼ੂਲ ਵਰਗੀਆਂ ਫਿਲਮਾਂ ਲਈ ਸਭ ਤੋਂ ਵੱਧ ਜਾਣਿਆ ਜਾਂਦਾ ਹੈ | 85 ਸਾਲਾ ਅਦਾਕਾਰਾ ਨੇ 1955 ‘ਚ ਤੇਲਗੂ ਫਿਲਮਾਂ ਰੋਜੁਲੂ ਮਰਾਏ ਅਤੇ ਜੈਸਿਮਹਾ ਨਾਲ ਆਪਣੀ ਅਦਾਕਾਰੀ ਦੀ ਸ਼ੁਰੂਆਤ ਕੀਤੀ ਸੀ | ਹਿੰਦੀ ਸਿਨੇਮਾ ਦੀ ਸ਼ੁੁਰੂਆਤ ਸੀ ਆਈ ਡੀ ਨਾਲ ਕੀਤੀ, ਜੋ 1956 ‘ਚ ਦੇਵ ਆਨੰਦ ਨਾਲ ਸੀ | ਉਨ੍ਹਾ ਨੂੰ ਰੇਸ਼ਮਾ ਅਤੇ ਸ਼ੇਰਾ (1971) ਫਿਲਮ ਲਈ ਕੌਮੀ ਫਿਲਮ ਪੁਰਸਕਾਰ ਮਿਲਿਆ | ਉਨ੍ਹਾ ਨੂੰ ਪਦਮਸ੍ਰੀ ਅਤੇ ਪਦਮ ਭੂਸ਼ਣ ਨਾਲ ਵੀ ਨਿਵਾਜਿਆ ਜਾ ਚੁੱਕਿਆ ਹੈ |

Related Articles

LEAVE A REPLY

Please enter your comment!
Please enter your name here

Latest Articles