ਧਰਮ ਨਗਰੀ ‘ਚ ਅਧਰਮ

0
266

ਉਜੈਨ : ਧਰਮ ਨਗਰੀ ਵਜੋਂ ਮਸ਼ਹੂਰ ਉਜੈਨ (ਮੱਧ ਪ੍ਰਦੇਸ਼) ਵਿਚ ਵਾਪਰੀ ਘਟਨਾ ਨੇ ਮਾਨਵਤਾ ਨੂੰ ਸ਼ਰਮਸ਼ਾਰ ਕਰਕੇ ਰੱਖ ਦਿੱਤਾ ਹੈ। ਇੱਥੇ ਗੈਂਗਰੇਪ ਦੀ ਸ਼ਿਕਾਰ 12 ਸਾਲਾ ਕੁੜੀ ਖੂਨ ਨਾਲ ਲਥਪਥ ਅਰਧ ਨਗਨ ਅਵਸਥਾ ਵਿਚ ਮਦਦ ਲਈ ਪੁਕਾਰਦੀ ਰਹੀ, ਪਰ ਕਿਸੇ ਨੂੰ ਦਇਆ ਨਹੀਂ ਆਈ।
ਢਾਈ ਘੰਟੇ ਤੋਂ ਵੱਧ ਗਲੀਆਂ ਵਿਚ ਘੁੰਮਦੀ ਰਹੀ ਕੁੜੀ ਹੁਣ ਹਸਪਤਾਲ ਵਿਚ ਹੈ। ਉਸ ਨੇ ਦੱਸਿਆ ਕਿ ਉਸ ਦੀ ਮਾਂ ਨਾਲ ਵੀ ਦਰਿੰਦਗੀ ਹੋਈ ਤੇ ਉਹ ਮਸੀਂ ਜਾਨ ਬਚਾ ਕੇ ਭੱਜੀ। ਪੁਲਸ ਮਾਂ ਤੇ ਦਰਿੰਦਿਆਂ ਦੀ ਭਾਲ ਕਰ ਰਹੀ ਸੀ। ਪਾਗਲ ਸਮਝ ਕੇ ਲੋਕਾਂ ਨੇ ਕੁੜੀ ਦੀ ਗੱਲ ਨਹੀਂ ਸੁਣੀ ਤੇ ਆਖਰ ਉਹ ਮਹਾਂਕਾਲ ਥਾਣੇ ਦੇ ਇਲਾਕੇ ਮੁਰਲੀਪੁਰਾ ਵਿਚ ਬੇਹੋਸ਼ ਹੋ ਕੇ ਡਿੱਗ ਪਈ। ਫਿਰ ਲੋਕਾਂ ਨੇ ਪੁਲਸ ਨੂੰ ਸੂਚਨਾ ਦਿੱਤੀ। ਪੁਲਸ ਮੁਤਾਬਕ 25 ਸਤੰਬਰ ਨੂੰ ਮਿਲੀ ਕੁੜੀ ਸ਼ਾਇਦ ਗੁਆਂਢੀ ਰਾਜ ਉੱਤਰ ਪ੍ਰਦੇਸ਼ ਦੀ ਹੈ, ਪਰ ਉਸ ਦੀ ਪਛਾਣ ਹੋਣੀ ਬਾਕੀ ਹੈ। ਉਹ ਆਪਣਾ ਨਾਂਅ ਅਤੇ ਪਤਾ ਸਹੀ ਢੰਗ ਨਾਲ ਨਹੀਂ ਦੱਸ ਸਕੀ।

LEAVE A REPLY

Please enter your comment!
Please enter your name here