ਕੁੱਲੂ-ਸ਼ਿਮਲਾ ਤੋਂ ਅੰਮ੍ਰਿਤਸਰ ਲਈ ਸ਼ੁਰੂ ਹੋਵੇਗੀ ਹਵਾਈ ਸੇਵਾ

0
173

ਨਵੀਂ ਦਿੱਲੀ : ਹਿਮਾਚਲ ਪ੍ਰਦੇਸ਼ ਦੇ ਹਵਾਈ ਸੇਵਾ ਨੂੰ ਵਿਸਥਾਰ ਦਿੰਦੇ ਹੋਏ ਕੁੱਲੂ ਅਤੇ ਸ਼ਿਮਲਾ ਨੂੰ ਅੰਮ੍ਰਿਤਸਰ ਨਾਲ ਜੋੜਨ ਵਾਲੇ ਦੋ ਨਵੇਂ ਹਵਾਈ ਮਾਰਗ ਜਲਦ ਹੀ ਸ਼ੁਰੂ ਕੀਤੇ ਜਾਣਗੇ। ਕੁੱਲ-ਅੰਮ੍ਰਿਤਸਰ-ਕੁੱਲੂ ਮਾਰਗ ‘ਤੇ ਉਡਾਨ 1 ਅਕਤੂਬਰ ਤੋਂ ਸ਼ੁਰੂ ਹੋ ਰਹੀ ਹੈ। ਇਹ ਉਡਾਨ ਹਫ਼ਤੇ ‘ਚ ਤਿੰਨ ਵਾਰ ਚੱਲੇਗੀ। ਇਹ ਉਡਾਨ ਵਿਸ਼ੇਸ਼ ਰੂਪ ‘ਚ ਸੋਮਵਾਰ, ਬੁੱਧਵਾਰ ਅਤੇ ਸ਼ੁੱਕਰਵਾਰ ਨੂੰ ਚੱਲੇਗੀ। ਸ਼ਿਮਲਾ-ਅੰਮ੍ਰਿਤਸਰ-ਸ਼ਿਮਲਾ ਹਵਾਈ ਮਾਰਗ ‘ਤੇ 1 ਨਵੰਬਰ ਤੋਂ ਹਫ਼ਤੇ ‘ਚ ਤਿੰਨ ਵਾਰ ਹਵਾਈ ਸੇਵਾ ਚੱਲੇਗੀ। ਕੁੱਲੂ-ਅੰਮ੍ਰਿਤਸਰ ਮਾਰਗ ‘ਤੇ ਸਵੇਰੇ 8.25 ਵਜੇ ਕੁੱਲੂ ਤੋਂ ਉਡਾਨ ਚੱਲੇਗੀ, ਜੋ ਸਵੇਰੇ 9.30 ਵਜੇ ਅੰਮ੍ਰਿਤਸਰ ਪਹੁੰਚੇਗੀ। ਅੰਮ੍ਰਿਤਸਰ ਤੋਂ ਵਾਪਸੀ ਉਡਾਨ ਸਵੇਰੇ 10 ਵਜੇ ਹੋਵੇਗੀ, ਜੋ 11.05 ਕੁੱਲੂ ਪਹੁੰਚੇਗੀ। ਕੁੱਲੂ ਤੋਂ ਅੰਮ੍ਰਿਤਸਰ ਲਈ ਹਵਾਈ ਕਿਰਾਇਆ 2 ਹਜ਼ਾਰ 637 ਰੁਪਏ ਅਤੇ ਅੰਮ੍ਰਿਤਸਰ ਤੋਂ ਕੁੱਲੂ ਲਈ 3 ਹਜ਼ਾਰ 284 ਰੁਪਏ ਹੋਵੇਗਾ।

LEAVE A REPLY

Please enter your comment!
Please enter your name here