ਚਾਰਜਿੰਗ ਸਮੇਂ ਮੋਬਾਈਲ ਫੋਨ ‘ਚ ਧਮਾਕਾ, 3 ਜ਼ਖਮੀ

0
170

ਮੁੰਬਈ : ਮਹਾਰਾਸ਼ਟਰ ਦੇ ਉੱਤਮ ਨਗਰ ਇਲਾਕੇ ‘ਚ ਬੁੱਧਵਾਰ ਸਵੇਰੇ ਮੋਬਾਇਲ ਫੋਨ ‘ਚ ਧਮਾਕਾ ਹੋਣ ਕਾਰਨ ਤਿੰਨ ਲੋਕ ਜ਼ਖਮੀ ਹੋ ਗਏ, ਜਿਨ੍ਹਾਂ ‘ਚੋਂ ਇੱਕ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਤਿੰਨੋਂ ਜ਼ਖਮੀਆਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਜਾਣਕਾਰੀ ਅਨੁਸਾਰ ਇਹ ਹਾਦਸਾ ਨਾਸਿਕ ਜ਼ਿਲ੍ਹੇ ਦੇ ਉੱਤਮ ਨਗਰ ਇਲਾਕੇ ‘ਚ ਬੁੱਧਵਾਰ ਸਵੇਰੇ 6 ਵਜੇ ਵਾਪਰਿਆ। ਜ਼ਖਮੀਆਂ ਦੀ ਪਛਾਣ ਤੁਸ਼ਾਰ ਜਗਤਾਪ, ਬਾਲਕ੍ਰਿਸ਼ਨ ਸੁਤਾਰ ਅਤੇ ਸੋਭਾ ਜਗਤਾਪ ਵਜੋਂ ਹੋਈ ਹੈ। ਧਮਾਕਾ ਏਨਾ ਜ਼ਬਰਦਸਤ ਸੀ ਕਿ ਨਾ ਸਿਰਫ ਘਰ ਨੂੰ ਨੁਕਸਾਨ ਪਹੁੰਚਿਆ, ਸਗੋਂ ਆਸ-ਪਾਸ ਦੇ ਘਰਾਂ ਦੀਆਂ ਖਿੜਕੀਆਂ ਦੇ ਸ਼ੀਸ਼ੇ ਵੀ ਟੁੱਟ ਗਏ। ਧਮਾਕੇ ਦੀ ਸੂਚਨਾ ਮਿਲਣ ਤੋਂ ਬਾਅਦ ਪੁਲਸ ਮੌਕੇ ‘ਤੇ ਪਹੁੰਚ ਗਈ। ਜਿੱਥੇ ਮੋਬਾਈਲ ਫੋਨ ਚਾਰਜਰ ‘ਤੇ ਸੀ, ਉੱਥੇ ਇੱਕ ਪਰਫਿਊਮ ਪਿਆ ਹੋਇਆ ਸੀ, ਜਿਸ ਕਾਰਨ ਧਮਾਕੇ ਨਾਲ ਏਨਾ ਵੱਡਾ ਨੁਕਸਾਨ ਹੋਇਆ।
ਧਮਾਕੇ ਵਾਲੇ ਘਰ ਅਤੇ ਆਸਪਾਸ ਦੇ ਇਲਾਕੇ ਦੀ ਇੱਕ ਵੀਡੀਓ ਵੀ ਸਾਹਮਣੇ ਆਈ ਹੈ, ਜਿਸ ‘ਚ ਘਰ ਦੀਆਂ ਖਿੜਕੀਆਂ ਸੜ ਕੇ ਸੁਆਹ ਹੁੰਦੀਆਂ ਦਿਖਾਈ ਦੇ ਰਹੀਆਂ ਹਨ। ਪਾਰਕਿੰਗ ‘ਚ ਖੜ੍ਹੀ ਕਾਰ ਦੇ ਸ਼ੀਸ਼ੇ ਵੀ ਨੁਕਸਾਨੇ ਗਏ ਹਨ। ਇਸ ਤੋਂ ਇਲਾਵਾ ਛੱਤ ‘ਤੇ ਲੱਗੀ ਰੇਲਿੰਗ ਵੀ ਸੜ ਗਈ।

LEAVE A REPLY

Please enter your comment!
Please enter your name here