ਅੱਤਵਾਦੀ-ਗੈਂਗਸਟਰ ਗੱਠਜੋੜ ਭੰਨਣ ਲਈ ਛਾਪੇਮਾਰੀ

0
170

ਚੰਡੀਗੜ੍ਹ : ਕੌਮੀ ਜਾਂਚ ਏਜੰਸੀ (ਐੱਨ ਆਈ ਏ) ਨੇ ਖਾਲਿਸਤਾਨ ਪੱਖੀ ਅੱਤਵਾਦੀਆਂ ਤੇ ਗੈਂਗਸਟਰਾਂ ਦੇ ਗੱਠਜੋੜ ਖਿਲਾਫ ਬੁੱਧਵਾਰ ਪੰਜਾਬ ਸਣੇ ਦੇਸ਼ ਭਰ ‘ਚ ਲਾਰੈਂਸ ਬਿਸ਼ਨੋਈ, ਬੰਬੀਹਾ ਅਤੇ ਅਰਸ਼ ਡੱਲਾ ਗੈਂਗ ਦੇ ਸਾਥੀਆਂ ਦੇ 50 ਤੋਂ ਵੱਧ ਟਿਕਾਣਿਆਂ ‘ਤੇ ਛਾਪੇ ਮਾਰੇ। ਏਜੰਸੀ ਨੇ ਪੰਜਾਬ ‘ਚ 30, ਰਾਜਸਥਾਨ ‘ਚ 13, ਹਰਿਆਣਾ ‘ਚ 10 ਅਤੇ ਦਿੱਲੀ ‘ਚ ਦੋ ਥਾਵਾਂ ਅਤੇ ਯੂ ਪੀ ‘ਚ ਵੀ ਤਲਾਸ਼ੀ ਲਈ ਗਈ। ਐੱਨ ਆਈ ਏ ਦੇ ਅਧਿਕਾਰੀ ਨੇ ਕਿਹਾ—ਗੈਂਗਸਟਰ-ਅੱਤਵਾਦੀ ਸੰਬੰਧਾਂ ਨਾਲ ਜੁੜੇ ਤਿੰਨ ਮਾਮਲਿਆਂ ‘ਚ ਛਾਪੇ ਮਾਰੇ ਗਏ ਹਨ। ਏਜੰਸੀ ਨੇ ਫਿਰੋਜ਼ਪੁਰ ਸ਼ਹਿਰ ਵਿਚ ਸਥਿਤ ਮੱਛੀ ਮੰਡੀ ਵਾਸੀ ਜ਼ੋਰਾ ਉਰਫ ਜੋਨਸ (28) ਨੂੰ ਹਿਰਾਸਤ ‘ਚ ਲੈ ਲਿਆ। ਸਥਾਨਕ ਪੁਲਸ ਦੇ ਨਾਲ ਮਿਲ ਕੇ ਕੀਤੀ ਛਾਪੇਮਾਰੀ ਦੌਰਾਨ ਜ਼ੋਰਾ ਨੂੰ ਉਸ ਦੇ ਘਰੋਂ ਹਿਰਾਸਤ ‘ਚ ਲਿਆ ਗਿਆ। ਉਹ ਅਰਸ਼ ਡੱਲਾ ਦਾ ਸਾਥੀ ਦੱਸਿਆ ਜਾਂਦਾ ਹੈ। ਪੁਲਸ ਨੇ ਦੱਸਿਆ ਕਿ ਐੱਨ ਆਈ ਏ ਟੀਮ ਕੋਲ ਜ਼ੋਰਾ ਅਤੇ ਅਰਸ਼ ਡੱਲਾ ਵਿਚਕਾਰ ਸੰਬੰਧ ਹੋਣ ਦੇ ਪੁਖਤਾ ਸਬੂਤ ਸਨ। ਜ਼ੋਰਾ ਮਜ਼ਦੂਰੀ ਕਰਦਾ ਸੀ।
ਬਠਿੰਡਾ ਦੇ ਪਿੰਡ ਜੇਠੂਕੇ ‘ਚ ਗੁਰਪ੍ਰੀਤ ਸਿੰਘ ਉਰਫ ਗੁਰੀ ਦੇ ਘਰ ਛਾਪਾ ਮਾਰਿਆ ਗਿਆ। ਗੈਂਗਸਟਰ ਹੈਰੀ ਮੌੜ ਨੂੰ ਫੜਨ ਲਈ ਮੌੜ ਮੰਡੀ ਵਿਖੇ ਛਾਪੇਮਾਰੀ ਕੀਤੀ ਗਈ। ਪਟਿਆਲਾ ਦੇ ਪਿੰਡ ਖੈਰਪੁਰ ਜੱਟਾਂ, ਸ਼ੇਰਪੁਰ ਬਲਾਕ ਦੇ ਪਿੰਡ ਮੂਲੋਵਾਲ ਤੇ ਮੋਗਾ ਦੇ ਪਿੰਡ ਤਖਤੂਪੁਰਾ ਵਿਚ ਵੀ ਛਾਪਾ ਮਾਰਿਆ ਗਿਆ। ਸਿਰਸਾ ਦੇ ਪਿੰਡ ਭੀਮਾ ‘ਚ ਯਾਦਵਿੰਦਰ ਉਰਫ ਜਸ਼ਨਦੀਪ ਦੇ ਘਰ ਛਾਪਾ ਮਾਰਿਆ ਗਿਆ ਤੇ ਕਈ ਘੰਟੇ ਜਸ਼ਨਦੀਪ ਤੇ ਉਸ ਦੇ ਪਰਵਾਰਕ ਮੈਂਬਰਾਂ ਤੋਂ ਪੁੱਛ-ਪੜਤਾਲ ਕੀਤੀ ਗਈ।

LEAVE A REPLY

Please enter your comment!
Please enter your name here