ਦੂਜੇ ਦੇਸ਼ ‘ਚ ਕਤਲ ਕਰਨੇ ਭਾਰਤ ਦੀ ਨੀਤੀ ਨਹੀਂ : ਜੈਸ਼ੰਕਰ

0
197

to

ਨਵੀਂ ਦਿੱਲੀ : ਪਹਿਲੀ ਵਾਰ ਭਾਰਤ-ਕੈਨੇਡਾ ਵਿਵਾਦ ‘ਤੇ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਕਿਹਾ ਕਿ ਭਾਰਤ ਨੇ ਖਾਲਿਸਤਾਨੀ ਅੱਤਵਾਦੀ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਬਾਰੇ ਕੈਨੇਡਾ ਨੂੰ ਦੱਸਿਆ ਸੀ ਕਿ ਅਜਿਹਾ ਕਰਨਾ ਭਾਰਤ ਸਰਕਾਰ ਦੀ ਨੀਤੀ ਨਹੀਂ ਹੈ, ਜੇ ਤੁਹਾਡੇ ਕੋਲ ਇਸ ਸੰਬੰਧੀ ਕੁਝ ਖਾਸ ਤੇ ਭਰੋਸੇਯੋਗ ਸਬੂਤ ਹੈ ਤਾਂ ਸਾਨੂੰ ਦੱਸੋ, ਅਸੀਂ ਇਸ ਦੀ ਘੋਖ ਕਰਾਂਗੇ। ਉਨ੍ਹਾ ਦੀ ਇਹ ਟਿੱਪਣੀ ਅਮਰੀਕਾ ਅਤੇ ਕੈਨੇਡਾ ਵੱਲੋਂ ਨਿੱਝਰ ਦੇ ਕਤਲ ਦੀ ਚੱਲ ਰਹੀ ਜਾਂਚ ‘ਚ ਸਹਿਯੋਗ ਕਰਨ ਲਈ ਭਾਰਤ ਨੂੰ ਵਾਰ-ਵਾਰ ਕਹਿਣ ਦੇ ਮੱਦੇਨਜ਼ਰ ਬਹੁਤ ਅਹਿਮ ਹੈ।
ਜੈਸ਼ੰਕਰ ਨੇ ਸੰਯੁਕਤ ਰਾਸ਼ਟਰ ਮਹਾਂ ਸਭਾ ਵਿਚ ਭਾਸ਼ਣ ਦੇਣ ਤੋਂ ਬਾਅਦ ਵਿਚਾਰਵਾਨਾਂ ਦੀ ਜਥੇਬੰਦੀ ਦੇ ਇਕ ਇਕੱਠ ਵਿਚ ਕਿਹਾ ਕਿ ਸੰਦਰਭ ਜਾਣੇ ਬਿਨਾਂ ਤਸਵੀਰ ਸਾਫ ਨਹੀਂ ਹੋ ਸਕਦੀ। ਤੁਹਾਨੂੰ ਇਹ ਮੰਨਣਾ ਪੈਣਾ ਕਿ ਕੈਨੇਡਾ ਵਿਚ ਹਾਲੀਆ ਸਾਲਾਂ ਵਿਚ ਵੱਖਵਾਦੀ ਤਾਕਤਾਂ ਨਾਲ ਸੰਬੰਧਤ ਕਾਫੀ ਜਥੇਬੰਦਕ ਅਪਰਾਧ ਹੋਏ ਹਨ। ਉੱਥੇ ਕਾਫੀ ਰੋਲ-ਘਚੋਲਾ ਹੈ। ਭਾਰਤ ਨੇ ਕੈਨੇਡਾ ਨੂੰ ਜਥੇਬੰਦਕ ਅਪਰਾਧ ਤੇ ਅੱਤਵਾਦੀ ਸਰਗਣਿਆਂ ਬਾਰੇ ਕਾਫੀ ਸੂਚਨਾਵਾਂ ਦਿੱਤੀਆਂ। ਅੱਤਵਾਦੀਆਂ ਤੇ ਗੈਂਗਸਟਰਾਂ ਨੂੰ ਭਾਰਤ ਹਵਾਲੇ ਕਰਨ ਲਈ ਕਈ ਬੇਨਤੀਆਂ ਕੀਤਆਂ,  ਪਰ ਸਿਆਸੀ ਕਾਰਨਾਂ ਕਰਕੇ ਕਿਸੇ ਨੂੰ ਹਾਸਲ ਨਹੀਂ ਕਰ ਸਕੇ। ਹੁਣ ਉਥੇ ਸਥਿਤੀ ਅਜਿਹੀ ਹੈ ਕਿ ਸਾਡੇ ਡਿਪਲੋਮੈਟ ਖਤਰੇ ਵਿਚ ਹਨ ਤੇ ਸਾਡੇ ਕੌਂਸਲਖਾਨਿਆਂ ‘ਤੇ ਹਮਲੇ ਹੋ ਰਹੇ ਹਨ। ਸਭ ਨੂੰ ਇਹ ਕਹਿ ਕੇ ਸਹੀ ਠਹਿਰਾ ਦਿੱਤਾ ਜਾਂਦਾ ਹੈ ਕਿ ਜਮਹੂਰੀਅਤ ਵਿਚ ਇਹੀ ਹੁੰਦਾ ਹੈ।

LEAVE A REPLY

Please enter your comment!
Please enter your name here