ਬੈਂਗਲੁਰੂ : ਤਾਮਿਲਨਾਡੂ ਨੂੰ ਕਾਵੇਰੀ ਨਦੀ ਦਾ ਪਾਣੀ ਦੇਣ ਦੇ ਵਿਰੋਧ ‘ਚ ਕਰਨਾਟਕ ‘ਚ ਬੰਦ ਬੁਲਾਇਆ ਗਿਆ ਹੈ | 30 ਤੋਂ ਜ਼ਿਆਦਾ ਕਿਸਾਨ ਸਮੂਹਾਂ, ਵਪਾਰਕ ਅਤੇ ਕੰਨੜ ਓਕੁੱਟਾ ਵੱਲੋਂ ਬੁਲਾਇਆ | ਸੂਬੇ ‘ਚ ਬੰਦ ਦਾ ਅਸਰ ਵੀ ਦੇਖਣ ਨੂੰ ਮਿਲਿਆ | ਸ਼ੁੱਕਰਵਾਰ ਨੂੰ ਬੈਂਗਲੁਰੂ ਇੰਟਰਨੈਸ਼ਨਲ ਏਅਰਪੋਰਟ ਤੋਂ ਉਡਾਨ ਭਰਨ ਵਾਲੀਆਂ ਘੱਟੋ-ਘੱਟ 44 ਫਲਾਈਟਾਂ ਰੱਦ ਕਰ ਦਿੱਤੀਆਂ ਗਈਆਂ | ਬੰਦ ਕਾਰਨ ਕਈ ਸ਼ਹਿਰਾਂ ਦਾ ਜਨਜੀਵਨ ਵੀ ਪ੍ਰਭਾਵਿਤ ਹੋਇਆ | ਬੰਦ ਕਾਰਨ ਬੈਂਗਲਰੂ ਏਅਰਪੋਰਟ ਤੱਕ ਜਾਣ ‘ਚ ਯਾਤਰੀਆਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ | ਉਥੇ ਹੀ ਕਰਨਾਟਕ ਦੇ ਝੰਡੇ ਦੇ ਨਾਲ ਪੰਜ ਕੰਨੜ ਸਮਰਥਕ ਵਰਕਰਾਂ ਨੇ ਬੈਂਗਲੁਰੂ ਏਅਰਪੋਰਟ ਦੇ ਅੰਦਰ ਦਾਖ਼ਲ ਹੋਣ ਦੀ ਕੋਸ਼ਿਸ਼ ਕੀਤੀ | ਇਸ ਤੋਂ ਪਹਿਲਾਂ ਇਹ ਵਰਕਰ ਕੋਈ ਤੋੜਫੋੜ ਕਰਦੇ ਇਨ੍ਹਾਂ ਨੂੰ ਹਿਰਾਸਤ ‘ਚ ਲੈ ਲਿਆ | ਬੰਦ ਦਾ ਕਰਨਾਟਕ ਫ਼ਿਲਮ ਐਕਜੀਬੀਟਰਸ ਐਸੋਸੀਏਸ਼ਨ ਦਾ ਵੀ ਸਮਰਥਨ ਮਿਲਿਆ | ਬੰਦ ਦਾ ਅਸਰ ਕੁਝ ਇਸ ਤਰ੍ਹਾਂ ਦੇਖਣ ਨੂੰ ਮਿਲਿਆ ਕਿ ਆਈ ਟੀ ਸੈਕਟਰ ਸਮੇਤ ਕਈ ਡੋਮੇਨ ਕੰਪਨੀਆਂ ਨੇ ਆਪਣੇ ਮੁਲਾਜ਼ਮਾਂ ਨੂੰ ਕਿਹਾ ਕਿ ਉਹ ਵਰਕ ਫਰਾਮ ਹੋਮ ਕਰ ਸਕਦੇ ਹਨ | ਇਸ ਬੰਦ ਨੂੰ ਆਟੋ ਰਿਕਸ਼ਾ ਡਰਾਇਵਰ ਯੂਨੀਅਨ ਅਤੇ ਓਲਾ, ਉਬਰ ਡਰਾਇਵਰ ਐਂਡ ਆਨਰਸ ਐਸੋਸੀਏਸ਼ਨ ਦਾ ਵੀ ਸਮਰਥਨ ਮਿਲਿਆ | ਕਾਵੇਰੀ ਨਦੀ ਦਾ ਪਾਣੀ ਛੱਡੇ ਜਾਣ ਦੇ ਮੁੱਦੇ ‘ਤੇ ਤਾਮਿਲਨਾਡੂ ਦੇ ਤਿ੍ਚੀ ‘ਚ ਕਿਸਾਨ ਸੰਘ ਨੇ ਕਾਵੇਰੀ ਪਾਣੀ ‘ਚ ਖੜੇ ਹੋ ਕੇ ਵਿਰੋਧ ਪ੍ਰਦਰਸ਼ਨ ਕੀਤਾ |