ਲਖਨਊ : ਆਮਦਨ ਕਰ ਵਿਭਾਗ ਨੇ ਗੈਂਗਸਟਰ ਤੋਂ ਸਿਆਸਤਦਾਨ ਬਣੇ ਮੁਖਤਾਰ ਅਨਸਾਰੀ ਤੇ ਉਸ ਦੇ ਪਰਵਾਰਕ ਮੈਂਬਰਾਂ ਖਿਲਾਫ ਚੱਲ ਰਹੀ ਕਥਿਤ ਬੇਨਾਮੀ ਜਾਇਦਾਦ ਮਾਮਲੇ ਦੀ ਜਾਂਚ ਤਹਿਤ ਐਤਵਾਰ ਇੱਥੇ ਲਗਭਗ 10 ਕਰੋੜ ਰੁਪਏ ਦੀ ਦੂਜੀ ਜ਼ਮੀਨ ਕੁਰਕ ਕੀਤੀ ਹੈ। ‘ਆਪ੍ਰੇਸ਼ਨ ਪੈਂਥਰ’ ਨਾਂਅ ਦੀ ਜਾਂਚ ’ਚ ਪਾਇਆ ਗਿਆ ਹੈ ਕਿ ਲਖਨਊ ਦੇ ਡਾਲੀ ਬਾਗ ਇਲਾਕੇ ’ਚ 13-ਸੀ/3 ’ਤੇ 3234 ਵਰਗ ਫੁੱਟ ਪਲਾਟ ਦੀ ਬੇਨਾਮੀਦਾਰ (ਜਿਸ ਦੇ ਨਾਂਅ ’ਤੇ ਬੇਨਾਮੀ ਸੰਪਤੀ ਹੈ) ਤਨਵੀਰ ਸਹਿਰ ਗਾਜੀਪੁਰ ਦੀ ਵਸਨੀਕ ਇਕ ਮਹਿਲਾ ਹੈ।




