ਈ-ਗੇਮਿੰਗ ਤੇ ਕੈਸੀਨੋਜ਼ ’ਤੇ 28 ਫੀਸਦੀ ਜੀ ਐੱਸ ਟੀ ਲਾਗੂ

0
358

ਨਵੀਂ ਦਿੱਲੀ : ਕੇਂਦਰੀ ਵਿੱਤ ਮੰਤਰਾਲੇ ਵੱਲੋਂ ਈ-ਗੇਮਿੰਗ, ਕੈਸੀਨੋਜ਼ ਤੇ ਘੋੜਿਆਂ ਦੀ ਦੌੜ ’ਤੇ ਜੀ ਐੱਸ ਟੀ ਦੀਆਂ ਸੋਧੀਆਂ ਹੋਈਆਂ ਦਰਾਂ ਪਹਿਲੀ ਅਕਤੂਬਰ ਤੋਂ ਲਾਗੂ ਕਰ ਦਿੱਤੀਆਂ ਗਈਆਂ। ਇਸ ਸੰਬੰਧੀ ਨੋਟੀਫਿਕੇਸ਼ਨ ਸ਼ਨੀਵਾਰ ਦੇਰ ਰਾਤ ਜਾਰੀ ਕੀਤਾ ਗਿਆ। ਹੁਣ ਈ-ਗੇਮਿੰਗ, ਕੈਸੀਨੋਜ਼ ਤੇ ਘੋੜਿਆਂ ਦੀ ਦੌੜ ਨੂੰ ਲਾਟਰੀ, ਸੱਟੇਬਾਜ਼ੀ ਤੇ ਜੂਏ ਵਾਂਗ ਕਾਰਵਾਈ ਯੋਗ ਮੰਨਿਆ ਜਾਵੇਗਾ ਤੇ ਇਨ੍ਹਾਂ ’ਤੇ 28 ਫੀਸਦੀ ਜੀ ਐੱਸ ਟੀ ਲਾਇਆ ਜਾਵੇਗਾ। ਵਿਦੇਸ਼ੀ ਆਨਲਾਈਨ ਗੇਮਾਂ ਲਈ ਭਾਰਤ ’ਚ ਰਜਿਸਟਰੇਸ਼ਨ ਕਰਵਾਉਣੀ ਲਾਜ਼ਮੀ ਹੋਵੇਗੀ ਤੇ ਘਰੇਲੂ ਕਾਨੂੰਨ ਅਨੁਸਾਰ ਹੀ ਭੁਗਤਾਨ ਕਰਨਾ ਹੋਵੇਗਾ।

LEAVE A REPLY

Please enter your comment!
Please enter your name here