ਤੂਰ ਨੇ ਸ਼ਾਟਪੁੱਟ ਤੇ ਸਬਲੇ ਨੇ ਸਟੀਪਲ ਚੇਜ਼ ’ਚ ਸੋਨ ਤਮਗੇ ਜਿੱਤੇ

0
173

ਹਾਂਗਜ਼ੂ : ਅਵਿਨਾਸ਼ ਸਬਲੇ ਨੇ ਐਤਵਾਰ ਏਸ਼ੀਆਈ ਖੇਡਾਂ ਵਿਚ 8:19.50 ਮਿੰਟ ਦੇ ਨਵੇਂ ਰਿਕਾਰਡ ਨਾਲ 3000 ਮੀਟਰ ਸਟੀਪਲਚੇਜ਼ ਵਿਚ ਸੋਨ ਤਮਗਾ ਜਿੱਤ ਲਿਆ।
ਤੇਜਿੰਦਰ ਸਿੰਘ ਤੂਰ ਨੇ 20.36 ਮੀਟਰ ਗੋਲਾ ਸੁੱਟ ਕੇ ਸੋਨ ਤਮਗਾ ਜਿੱਤਿਆ।
ਪਿ੍ਰਥਵੀਰਾਜ ਤੋਡਇਮਾਨ, ਕਾਇਨਾਨ ਚੇਨਾਈ ਅਤੇ ਜ਼ੋਰਾਵਰ ਸਿੰਘ ਸੰਧੂ ਦੀ ਭਾਰਤੀ ਤਿਕੜੀ ਨੇ ਟਰੈਪ ਨਿਸ਼ਾਨੇਬਾਜ਼ੀ ਮੁਕਾਬਲੇ ’ਚ ਟੀਮ ਸੋਨ ਤਮਗਾ ਜਿੱਤਿਆ। ਮਨੀਸ਼ਾ ਕੀਰ, ਪ੍ਰੀਤੀ ਰਜ਼ਾਕ ਅਤੇ ਰਾਜੇਸ਼ਵਰੀ ਕੁਮਾਰੀ ਦੀ ਮਹਿਲਾ ਟਰੈਪ ਟੀਮ ਵੀ ਚਾਂਦੀ ਤਮਗਾ ਜਿੱਤਣ ’ਚ ਸਫਲ ਰਹੀ।
ਭਾਰਤੀ ਗੋਲਫਰ ਅਦਿਤੀ ਅਸ਼ੋਕ ਆਪਣੀ ਲੈਅ ਬਰਕਰਾਰ ਨਹੀਂ ਰੱਖ ਸਕੀ ਅਤੇ ਉਸ ਨੂੰ ਚਾਂਦੀ ਦੇ ਤਮਗੇ ’ਤੇ ਸਬਰ ਕਰਨਾ ਪਿਆ। ਮਹਿਲਾ ਗੋਲਫ ’ਚ ਇਹ ਭਾਰਤ ਦਾ ਪਹਿਲਾ ਤਮਗਾ ਹੈ। ਤਜਰਬੇਕਾਰ ਜਯੋਤੀ ਸੁਰੇਖਾ ਵੇਨਮ ਨੇ ਕੰਪਾਊਂਡ ਤੀਰਅੰਦਾਜ਼ੀ ਮੁਕਾਬਲੇ ਦੇ ਵਿਅਕਤੀਗਤ ਕੁਆਲੀਫਿਕੇਸ਼ਨ ’ਚ ਦੱਖਣੀ ਕੋਰੀਆ ਦੀਆਂ ਖਿਡਾਰਨਾਂ ਨੂੰ ਪਛਾੜ ਕੇ ਸਿਖਰਲਾ ਸਥਾਨ ਹਾਸਲ ਕੀਤਾ, ਜਦਕਿ ਵਿਸ਼ਵ ਚੈਂਪੀਅਨ ਅਦਿਤੀ ਸਵਾਮੀ ਚੌਥੇ ਸਥਾਨ ’ਤੇ ਰਹੀ। ਇਨ੍ਹਾਂ ਦੋਹਾਂ ਦੇ ਸ਼ਾਨਦਾਰ ਪ੍ਰਦਰਸ਼ਨ ਨਾਲ ਭਾਰਤ ਨੇ ਟੀਮ ਮੁਕਾਬਲੇ ’ਚ ਸਿਖਰਲਾ ਸਥਾਨ ਹਾਸਲ ਕੀਤਾ। ਵਿਸ਼ਵ ਚੈਂਪੀਅਨਸ਼ਿਪ ਦੀ ਕਾਂਸੀ ਤਮਗਾ ਜੇਤੂ ਮੁੱਕੇਬਾਜ਼ ਪਰਵੀਨ ਹੁੱਡਾ ਨੇ ਮਹਿਲਾਵਾਂ ਦੇ 57 ਕਿੱਲੋ ਭਾਰ ਵਰਗ ਦੇ ਸੈਮੀਫਾਈਨਲ ਮੁਕਾਬਲੇ ’ਚ ਜਗ੍ਹਾ ਬਣਾ ਕੇ ਤਮਗਾ ਯਕੀਨੀ ਬਣਾਉਣ ਦੇ ਨਾਲ ਹੀ ਪੈਰਿਸ ਉਲੰਪਿਕ ਕੋਟਾ ਹਾਸਲ ਕੀਤਾ। ਇਸੇ ਦੌਰਾਨ ਨਿਖਤ ਜ਼ਰੀਨ ਨੂੰ 50 ਕਿੱਲੋ ਭਾਰ ਵਰਗ ’ਚ ਹਾਰ ਕਾਰਨ ਕਾਂਸੀ ਤਮਗੇ ’ਤੇ ਸਬਰ ਕਰਨਾ ਪਿਆ। ਉਹ ਵੀ ਉਲੰਪਿਕ ਲਈ ਕੁਆਲੀਫਾਈ ਕਰ ਚੁੱਕੀ ਹੈ।

LEAVE A REPLY

Please enter your comment!
Please enter your name here