ਸਾਹਿਤ ਦਾ ਨੋਬੇਲ ਪੁਰਸਕਾਰ ਨਾਰਵੇ ਦੇ ਫੋਸੇ ਦੀ ਝੋਲੀ ਪਿਆ

0
312

ਸਟਾਕਹੋਮ : ਸਾਹਿਤ ਦਾ ਨੋਬੇਲ ਪੁਰਸਕਾਰ 64 ਸਾਲ ਦੇ ਨਾਰਵੇ ਦੇ ਲੇਖਕ ਜੌਨ ਫੋਸੇ ਦੀ ਝੋਲੀ ਪਿਆ ਹੈ। ਚੋਣ ਕਮੇਟੀ ਨੇ ਕਿਹਾ ਹੈ ਕਿ ਉਨ੍ਹਾ ਦੇ ਨਾਟਕਾਂ ਤੇ ਕਹਾਣੀਆਂ ਨੇ ਉਨ੍ਹਾਂ ਲੋਕਾਂ ਨੂੰ ਆਵਾਜ਼ ਦਿੱਤੀ ਹੈ, ਜਿਹੜੇ ਆਪਣੀ ਗੱਲ ਕਹਿਣ ਦੇ ਸਮਰੱਥ ਨਹੀਂ ਸਨ। ਫੋਸੇ ਦੀਆਂ ਮਸ਼ਹੂਰ ਕਿਤਾਬਾਂ ਵਿਚ ‘ਪਤਝੜ ਦਾ ਸੁਫਨਾ’ ਸ਼ਾਮਲ ਹੈ। ਫੋਸੇ 1959 ਵਿਚ ਨਾਰਵੇ ’ਚ ਪੈਦਾ ਹੋਏ। 7 ਸਾਲ ਦੀ ਉਮਰ ’ਚ ਉਨ੍ਹਾ ਨੂੰ ਭਿਆਨਕ ਹਾਦਸਾ ਪੇਸ਼ ਆਇਆ ਤੇ ਉਹ ਵਾਲ-ਵਾਲ ਬਚੇ। ਉਨ੍ਹਾ ਦੀ ਲੇਖਣੀ ਵਿਚ ਇਸ ਹਾਦਸੇ ਦਾ ਡੂੰਘਾ ਅਸਰ ਦਿਸਦਾ ਹੈ। ਉਨ੍ਹਾ ਦਾ ਪਹਿਲਾ ਨਾਵਲ ‘ਰੈੱਡ-ਬਲੈਕ’ 1983 ਵਿਚ ਛਪਿਆ ਸੀ। ਉਨ੍ਹਾ ਦੀਆਂ ਪੁਸਤਕਾਂ ਨੂੰ 40 ਤੋਂ ਵੱਧ ਭਾਸ਼ਾਵਾਂ ਵਿਚ ਅਨੁਵਾਦ ਕੀਤਾ ਜਾ ਚੁੱਕਿਆ ਹੈ।

LEAVE A REPLY

Please enter your comment!
Please enter your name here