ਹਾਂਗਜੂ : ਦੀਪਿਕਾ ਪੱਲੀਕਲ ਅਤੇ ਹਰਿੰਦਰ ਪਾਲ ਸਿੰਘ ਸੰਧੂ ਨੇ ਮਲੇਸ਼ੀਆ ਦੀ ਆਈਫਾ ਬਿੰਟੀ ਅਜਮਨ ਅਤੇ ਮੁਹੰਮਦ ਸੈਫੀਕ ਬਿਨ ਮੁਹੰਮਦ ਕਮਾਲ ਦੀ ਜੋੜੀ ਨੂੰ 35 ਮਿੰਟ ’ਚ 11-10, 11-10 ਨਾਲ ਹਰਾ ਕੇ ਏਸ਼ੀਅਨ ਗੇਮਜ਼ ਦਾ ਸਕੁਐਸ਼ ਮਿਕਸਡ ਡਬਲਜ਼ ਦਾ ਖਿਤਾਬ ਜਿੱਤ ਲਿਆ।
ਭਾਰਤੀ ਮਹਿਲਾ ਹਾਕੀ ਟੀਮ ਸੈਮੀਫਾਈਨਲ ’ਚ ਚੀਨ ਹੱਥੋਂ ਸਿਫਰ ਦੇ ਮੁਕਾਬਲੇ ਚਾਰ ਗੋਲਾਂ ਨਾਲ ਹਾਰ ਗਈ। ਹੁਣ ਉਹ ਕਾਂਸੀ ਤਮਗੇ ਲਈ ਖੇਡੇਗੀ। ਓਜਸ ਦਿਓਤਲੇ, ਅਭਿਸ਼ੇਕ ਵਰਮਾ ਤੇ ਪ੍ਰਥਮੇਸ਼ ਜਾਵਕਰ ਦੀ ਭਾਰਤੀ ਪੁਰਸ਼ ਟੀਮ ਨੇ ਇੱਕ ਹੋਰ ਸੋਨ ਤਮਗਾ ਜਿੱਤਿਆ। ਭਾਰਤੀ ਤਿਕੜੀ ਨੇ ਕੋਰੀਆ ਦੇ ਜੇਹੂਨ ਜੂ, ਜੇਵੋਨ ਯਾਂਗ ਤੇ ਜੋਂਗਹੋ ਕਿਮ ਨੂੰ 235-230 ਨਾਲ ਹਰਾਇਆ।



