33.5 C
Jalandhar
Monday, May 27, 2024
spot_img

ਦਵਾ ਫੈਕਟਰੀ ‘ਚ ਅੱਗ, 4 ਮਜ਼ਦੂਰਾਂ ਦੀ ਮੌਤ

ਅੰਮਿ੍ਤਸਰ : ਮਜੀਠਾ ਰੋਡ ‘ਤੇ ਪਿੰਡ ਨਾਗ ਕਲਾਂ ਵਿਚ ਸਥਿਤ ਕਵਾਲਟੀ ਫਾਰਮਾਸਿਊਟੀਕਲ ਦਵਾਈਆਂ ਦੀ ਫੈਕਟਰੀ ‘ਚ ਵੀਰਵਾਰ ਰਾਤ ਭਿਆਨਕ ਅੱਗ ਲੱਗਣ ਕਾਰਨ 4 ਵਿਅਕਤੀਆਂ ਦੀ ਮੌਤ ਹੋ ਗਈ | ਮਜੀਠਾ ਥਾਣੇ ਦੇ ਇੰਚਾਰਜ ਬਲਵਿੰਦਰ ਸਿੰਘ ਨੇ ਦੱਸਿਆ ਕਿ ਕੁਝ ਸਮੇਂ ਬਾਅਦ ਅੱਗ ‘ਤੇ ਕਾਬੂ ਪਾ ਲਿਆ ਗਿਆ | ਉਨ੍ਹਾ ਦੱਸਿਆ ਕਿ ਔਰਤ ਸਮੇਤ ਫੈਕਟਰੀ ਦੇ 4 ਮਜ਼ਦੂਰ ਬੇਹੋਸ਼ ਹੋ ਗਏ ਅਤੇ ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਉਨ੍ਹਾਂ ਨੂੰ ਮਿ੍ਤਕ ਐਲਾਨ ਦਿੱਤਾ ਗਿਆ | ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ | ਅੱਗ ਲੱਗਣ ਕਾਰਨ ਪੂਰੇ ਪਿੰਡ ‘ਚ ਧੂੰਆਂ ਫੈਲ ਗਿਆ |

Related Articles

LEAVE A REPLY

Please enter your comment!
Please enter your name here

Latest Articles