7 ਜਵਾਨਾਂ ਦੀਆਂ ਲਾਸ਼ਾਂ ਬਰਾਮਦ, ਇਕ ਨੂੰ ਬਚਾਇਆ, 15 ਦੀ ਭਾਲ

0
205

ਗੰਗਟੋਕ : ਸਿੱਕਮ ‘ਚ ਲੋਹਨਾਕ ਝੀਲ ਉੱਤੇ ਬੱਦਲ ਫਟਣ ਕਾਰਨ ਤੀਸਤਾ ਨਦੀ ‘ਚ ਆਏ ਹੜ੍ਹ ਕਾਰਨ ਹੋਈ ਤਬਾਹੀ ‘ਚ ਮਰਨ ਵਾਲਿਆਂ ਦੀ ਗਿਣਤੀ ਵਧ ਕੇ 25 ਹੋ ਗਈ ਹੈ | ਸ਼ੁੱਕਰਵਾਰ ਤੀਜੇ ਦਿਨ ਵੀ ਲਾਪਤਾ ਵਿਅਕਤੀਆਂ ਦੀ ਭਾਲ ਜਾਰੀ ਸੀ | ਫੌਜ ਦੇ 23 ਜਵਾਨਾਂ ‘ਚੋਂ 7 ਦੀਆਂ ਲਾਸ਼ਾਂ ਨੀਵੇਂ ਇਲਾਕਿਆਂ ਦੇ ਵੱਖ-ਵੱਖ ਹਿੱਸਿਆਂ ‘ਚੋਂ ਬਰਾਮਦ ਕੀਤੀਆਂ ਗਈਆਂ ਹਨ, ਜਦਕਿ ਇਕ ਨੂੰ ਬਚਾਅ ਲਿਆ ਗਿਆ ਹੈ | 15 ਫੌਜੀਆਂ ਸਣੇ 103 ਵਿਅਕਤੀ ਹਾਲੇ ਲਾਪਤਾ ਹਨ |

LEAVE A REPLY

Please enter your comment!
Please enter your name here