ਕਾਂਗਰਸ ਵੱਲੋਂ ਜਾਤੀ ਮਰਦਮਸ਼ੁਮਾਰੀ ’ਤੇ ਮਤਾ ਪਾਸ

0
234

ਨਵੀਂ ਦਿੱਲੀ : ਰਾਹੁਲ ਗਾਂਧੀ ਨੇ ਕਿਹਾ ਕਿ ਕਾਂਗਰਸ ਵਰਕਿੰਗ ਕਮੇਟੀ ਨੇ ਦੇਸ਼ ’ਚ ਜਾਤੀ ਮਰਦਮਸ਼ੁਮਾਰੀ ਦੇ ਵਿਚਾਰ ਦੀ ਸਰਬਸੰਮਤੀ ਨਾਲ ਹਮਾਇਤ ਕੀਤੀ ਹੈ। ਵਰਕਿੰਗ ਕਮੇਟੀ ਨੇ ਸੋਮਵਾਰ ਇਹ ਬਹੁਤ ਵੱਡਾ ਫੈਸਲਾ ਲਿਆ ਹੈ। ਇਹ ਫੈਸਲਾ ਦੇਸ਼ ਦੇ ਗਰੀਬ ਲੋਕਾਂ ਦੀ ਬੰਦਖਲਾਸੀ ਲਈ ਅਗਾਂਹਵਧੂ ਤੇ ਤਾਕਤਵਰ ਕਦਮ ਹੈ। ਉਨ੍ਹਾ ਕਿਹਾ-ਅਸੀਂ ਭਾਜਪਾ ਨੂੰ ਜਾਤੀ ਮਰਦਮਸ਼ੁਮਾਰੀ ਕਰਨ ਲਈ ਮਜਬੂਰ ਕਰਾਂਗੇ ਜਾਂ ਖੁਦ ਕਰਨ ਲਈ ਉਸ ਨੂੰ ਲਾਂਭੇ ਕਰ ਦੇਵਾਂਗੇ। ਜਦੋਂ ਪੱਤਰਕਾਰਾਂ ਨੇ ਪੁੱਛਿਆ ਕਿ ਕੀ ‘ਇੰਡੀਆ’ ਗੱਠਜੋੜ ਵਿਚ ਸ਼ਾਮਲ ਸਾਰੀਆਂ ਪਾਰਟੀਆਂ ਜਾਤੀ ਮਰਦਮਸ਼ੁਮਾਰੀ ਲਈ ਰਾਜ਼ੀ ਹਨ ਤਾਂ ਉਨ੍ਹਾ ਕਿਹਾ-ਜੇ ਕਿਸੇ ਦੀ ਮਾੜੀ-ਮੋਟੀ ਵੱਖਰੀ ਰਾਇ ਹੈ ਤਾਂ ਕੋਈ ਸਮੱਸਿਆ ਨਹੀਂ।
ਬਹੁਤੀਆਂ ਪਾਰਟੀਆਂ ਇਸ ਲਈ ਜ਼ੋਰ ਲਾਉਣਗੀਆਂ। ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਵਰਕਿੰਗ ਕਮੇਟੀ ਦੀ ਮੀਟਿੰਗ ’ਚ ਕਿਹਾ ਕਿ ਜਾਤੀ ਮਰਦਮਸ਼ੁਮਾਰੀ ਦਾ ਮਾਮਲਾ ਮਹੱਤਵਪੂਰਨ ਹੈ, ਪਰ ਸਰਕਾਰ ਚੁੱਪ ਹੈ। ਜੇ ਪਾਰਟੀ 2024 ’ਚ ਸੱਤਾ ’ਚ ਆਈ ਤਾਂ ਓ ਬੀ ਸੀ ਔਰਤਾਂ ਦੀ ਸਿਆਸੀ ਹਿੱਸੇਦਾਰੀ ਨੂੰ ਨਿਰਧਾਰਤ ਕਰਨ ਦੇ ਨਾਲ-ਨਾਲ ਮਹਿਲਾ ਰਾਖਵਾਂਕਰਨ ਨੂੰ ਤੁਰੰਤ ਲਾਗੂ ਕਰਾਂਗੇ। ਉਨ੍ਹਾ ਕਿਹਾ ਕਿ ਤਿੰਨ ਮੀਟਿੰਗਾਂ ਤੋਂ ਬਾਅਦ ਵਿਰੋਧੀ ਧਿਰ ਦਾ ਗਠਜੋੜ ‘ਇੰਡੀਆ’ ਅੱਗੇ ਵਧ ਰਿਹਾ ਹੈ। ਇਸ ਗਠਜੋੜ ਦੀ ਤਾਕਤ ਦਾ ਅਸਰ ਪ੍ਰਧਾਨ ਮੰਤਰੀ ਦੇ ਭਾਸ਼ਣਾਂ ਤੋਂ ਸਾਫ ਨਜ਼ਰ ਆ ਰਿਹਾ ਹੈ।

LEAVE A REPLY

Please enter your comment!
Please enter your name here