ਤੇਲ ਅਵੀਵ : ਇਜ਼ਰਾਈਲ-ਹਮਾਮ ਯੁੱਧ ਵਿਚਾਲੇ ਇਜ਼ਰਾਈਲ ਨੇ ਹਿਜ਼ਬੁਲ੍ਹਾ ਦੇ ਅੱਤਵਾਦੀਆਂ ਦੇ ਟਿਕਾਣਿਆਂ ਨੂੰ ਨਿਸ਼ਾਨਾ ਬਣਾਉਣ ਦੇ ਮਕਸਦ ਨਾਲ ਸ਼ੁੱਕਰਵਾਰ ਨੂੰ ਦੱਖਣੀ ਲੈਬਨਾਨ ’ਤੇ ਮਿਜ਼ਾਇਲੀ ਹਮਲਾ ਕੀਤਾ। ਰਿਪੋਰਟਿੰਗ ਕਰਦੇ ਰਾਇਟਰ ਦੇ ਪੱਤਰਕਾਰ ਇਸਾਮ ਅਬਦੁੱਲਾ ਦੀ ਇਸ ਮਿਜ਼ਾਇਲ ਹਮਲੇ ’ਚ ਮੌਤ ਹੋ ਗਈ, ਉਹ ਇੱਕ ਵੀਡੀਓ ਜਰਨਲਿਸਟ ਸੀ। ਉਥੇ ਹੀ ਛੇ ਹੋਰ ਜਰਨਲਿਸਟ ਜ਼ਖ਼ਮੀ ਹੋ ਗਏ। ਘਟਨਾ ਸਥਾਨ ’ਤੇ ਮੌਜੂਦ ਇੱਕ ਹੋਰ ਰਾਇਟਰਜ਼ ਦੇ ਵੀਡੀਓਗ੍ਰਾਫ਼ਰ ਅਨੁਸਾਰ ਇਜ਼ਰਾਈਲ ਫੌਜ ਅਤੇ ਲੈਬਨਾਨੀ ਮਿਲੀਸ਼ੀਆ ਹਿਜਦਬੁੱਲ੍ਹਾ ਵਿਚਾਲੇ ਬਾਰਡਰ ’ਤੇ ਝੜਪ ਹੋ ਰਹੀ ਸੀ। ਲੈਬਨਾਨ ਦੇ ਪ੍ਰਧਾਨ ਮੰਤਰੀ ਨਜੀਬ ਮਿਕਾਤੀ ਅਤੇ ਹਿਜ਼ਬੁੱਲ੍ਹਾ ਲਾ-ਮੇਕਰ ਨੇ ਇਸ ਘਟਨਾ ਲਈ ਇਜ਼ਰਾਇਲ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਇਸੇ ਦੌਰਾਨ ਰਾਇਟਰਜ਼ ਨੇ ਇੱਕ ਬਿਆਨ ਜਾਰੀ ਕਰਕੇ ਕਿਹਾ, ‘ਸਾਨੂੰ ਇਹ ਜਾਣ ਕੇ ਬਹੁਤ ਦੁੱਖ ਹੋਇਆ ਕਿ ਸਾਡੇ ਇੱਕ ਵੀਡੀਓਗ੍ਰਾਫ਼ਰ ਇਸਾਮ ਅਬਦੁੱਲਾ ਦੀ ਹੱਤਿਆ ਕਰ ਦਿੱਤੀ ਗਈ ਹੈ।’