ਇਜ਼ਰਾਈਲ ਵੱਲੋਂ ਗਾਜ਼ਾ ਦੀ ਘੇਰਾਬੰਦੀ

0
196

ਤੇਲ ਅਵੀਵ : ਇਜ਼ਰਾਈਲ ਅਤੇ ਹਮਾਸ ਦੀ ਜੰਗ ਦਾ ਸ਼ਨੀਵਾਰ ਅੱਠਵਾਂ ਦਿਨ ਹੈ। ਇਸ ਤੋਂ ਪਹਿਲਾ ਦੇਰ ਰਾਤ ਇਜ਼ਰਾਈਲੀ ਫੌਜ ਬਾਰਡਰ ਪਾਰ ਕਰਕੇ ਟੈਂਕਾਂ ਨਾਲ ਗਾਜ਼ਾ ’ਚ ਦਾਖ਼ਲ ਹੋ ਗਈ। ਇਜ਼ਰਾਈਲੀ ਫੌਜ ਨੇ ਕਿਹਾ ਕਿ ਉਹ ਆਪਣੇ ਬੰਧਕਾਂ ਨੂੰ ਛੁਡਾਉਣ ਲਈ ਗਾਜ਼ਾ ’ਚ ਦਾਖ਼ਲ ਹੋ ਗਈ ਹੈ। ਉਥੇ ਹੀ ਜੰਗ ਦਾ ਅਸਰ ਹੁਣ ਵੈੱਸਟ ਬੈਂਕ ’ਤੇ ਦਿਖਾਈ ਦੇ ਰਿਹਾ ਹੈ, ਉਥੇ 54 ਲੋਕਾਂ ਦੇ ਮਾਰੇ ਜਾਣ ਦੀ ਜਾਣਕਾਰੀ ਹੈ। ਇੱਥੇ ਹੁਣ ਤੱਕ 1100 ਤੋਂ ਵੱਧ ਲੋਕ ਜ਼ਖ਼ਮੀ ਹੋ ਗਏ ਹਨ। ਰਾਤ ਭਰ ਹੋਈ ਇਜ਼ਰਾਈਲ ਵੱਲੋਂ ਬੰਬਾਰੀ ’ਚ ਗਾਜ਼ਾ ਛੱਡ ਕੇ ਜਾ ਰਹੇ 70 ਲੋਕਾਂ ਦੀ ਮੌਤ ਹੋ ਗਈ। ਇਸ ਤੋਂ ਪਹਿਲਾਂ ਇਜ਼ਰਾਈਲ ਨੇ ਗਾਜ਼ਾ ਦੇ ਉਤਰੀ ਸ਼ਹਿਰ ਤੋਂ 11 ਲੱਖ ਲੋਕਾਂ ਨੂੰ ਦੱਖਣੀ ਗਾਜ਼ਾ ’ਚ ਜਾਣ ਦੀ ਚੇਤਾਵਨੀ ਦਿੱਤੀ ਸੀ।
ਫਲਸਤੀਨੀ ਸਿਹਤ ਮੰਤਰਾਲੇ ਨੇ ਸ਼ਨੀਵਾਰ ਦੱਸਿਆ ਕਿ ਬੀਤੀ 7 ਅਕਤੂਬਰ ਤੋਂ ਹੁਣ ਤੱਕ ਇਜ਼ਰਾਈਲ ਦੇ ਹਮਲਿਆਂ ’ਚ ਗਾਜ਼ਾ ’ਚ 2269 ਫਲਸਤੀਨੀਆਂ ਦੀ ਮੌਤ ਹੋ ਗਈ ਹੈ। ਇਨ੍ਹਾਂ ’ਚ 724 ਬੱਚੇ ਅਤੇ 370 ਔਰਤਾਂ ਸ਼ਾਮਲ ਹਨ। ਉਥੇ ਹੀ 8714 ਤੋਂ ਜ਼ਿਆਦਾ ਲੋਕ ਜ਼ਖ਼ਮੀ ਹੋਏ ਹਨ। ਦੂਜੇ ਪਾਸੇ ਇਜ਼ਰਾਈਲ ਨੇ ਕਿਹਾ ਕਿ ਉਸ ਨੇ ਲਗਭਗ 1500 ਅੱਤਵਾਦੀਆਂ ਨੂੰ ਮਾਰਿਆ ਹੈ।
ਯੂ ਐੱਨ ਚੀਫ਼ ਐਂਟੋਨੀਓ ਗੁਤੇਰਸ ਨੇ ਇਜ਼ਰਾਈਲ ਦੇ ਗਾਜ਼ਾ ਸਿਟੀ ਖਾਲੀ ਕਰਨ ਦੇ ਆਦੇਸ਼ਾਂ ਨੂੰ ਤੁਰੰਤ ਵਾਪਸ ਲੈਣ ਦੀ ਅਪੀਲ ਕੀਤੀ ਹੈ, ਉਥੇ ਹੀ ਇਜ਼ਰਾਈਲੀ ਬੰਬਾਰੀ ਦੇ ਡਰ ਤੋਂ ਉਤਰੀ ਗਾਜ਼ਾ ਦੇ ਲੋਕ ਪੈਦਲ ਹੀ ਆਪਣਾ ਘਰ-ਬਾਰ ਛੱਡ ਕੇ ਨਿਕਲ ਗਏ। ਇੱਕ ਰਿਪੋਰਟ ਮੁਤਾਬਕ ਲਗਭਗ 4 ਲੱਖ ਲੋਕ ਗਾਜ਼ਾ ਛੱਡ ਕੇ ਜਾ ਚੁੱਕੇ ਹਨ। ਇਸ ਦੌਰਾਨ ਹਮਾਸ ਵੱਲੋਂ ਲੈਬਨਾਨ ਤੋਂ ਭੇਜੇ ਗਏ ਦੋ ਡਰੋਨਾਂ ਨੂੰ ਇਜ਼ਰਾਈਲੀ ਫੌਜ ਨੇ ਨਸ਼ਟ ਕਰ ਦਿੱਤਾ। ਇਜ਼ਰਾਈਲੀ ਫੌਜ ਨੇ ਕਿਹਾਉਸ ਨੇ ਹਮਾਸ ‘ਨੁਖਬਾ’ ਕਮਾਂਡੋ ਬਲ ਦੇ ਇੱਕ ਕੰਪਨੀ ਕਮਾਂਡਰ ਅਲੀ ਕਾਦੀ ਨੂੰ ਮਾਰ ਦਿੱਤਾ ਹੈ। ਅਲੀ ਨੇ ਪਿਛਲੇ ਹਫ਼ਤੇ ਗਾਜ਼ਾ ਪੱਟੀ ਕੋਲ ਇਜ਼ਰਾਈਲ ’ਤੇ ਹਮਲੇ ਦੀ ਅਗਵਾਈ ਕੀਤੀ ਸੀ। ਇਸ ਦੌਰਾਨ ਗਾਜ਼ਾ ਸ਼ਹਿਰ ਦੇ ਅਲ ਸ਼ਿਫ਼ਾ ਹਸਪਤਾਲ ’ਚ ਕੰਮ ਕਰਨ ਵਾਲੇ ਇੱਕ ਡਾਕਟਰ ਨੇ ਕਿਹਾਇਹ ਵਿਨਾਸ਼ਕਾਰੀ ਹੈ, ਕੋਈ ਭੋਜਨ ਨਹੀਂ, ਪਾਣੀ ਤੇ ਬਿਜਲੀ ਨਾ ਹੋਣ ਕਾਰਨ ਜ਼ਿੰਦਗੀਆਂ ਖ਼ਤਮ ਹੋ ਰਹੀਆਂ ਹਨ। ਅਲ ਸ਼ਿਫ਼ਾ ਹਸਪਤਾਲ ਗਾਜ਼ਾ ਪੱਟੀ ਦਾ ਸਭ ਤੋਂ ਵੱਡਾ ਮੈਡੀਕਲ ਕੰਪਲੈਕਸ ਅਤੇ ਕੇਂਦਰੀ ਹਸਪਤਾਲ ਇੱਕ ਰਫਿਊਜ਼ੀ ਕੈਂਪ ’ਚ ਬਦਲ ਗਿਆ ਹੈ, ਇੱਥੇ ਗੰਭੀਰ ਰੂਪ ’ਚ ਜ਼ਖ਼ਮੀ ਲੋਕ ਇਸ ਉਮੀਦ ’ਚ ਲੁਕ ਰਹੇ ਹਨ ਕਿ ਉਹ ਇੱਕ ਦਿਨ ਹੋਰ ਦੇਖਣ ਲਈ ਜਿਊਂਦਾ ਰਹਿ ਸਕਣ। ਇੱਕ ਹੋਰ ਡਾਕਟਰ ਦਾ ਕਹਿਣਾ ਹੈ ਕਿ ਇੱਕ ਜਾਨ ਬਚਾਉਂਦੇ ਸਮੇਂ 10 ਹੋਰ ਮਰੀਜ਼ ਹਸਪਤਾਲ ’ਚ ਆ ਜਾਂਦੇ ਹਨ। ਹਰ ਪੰਜ ਮਿੰਟ ’ਚ ਲੋਕ ਹਸਪਤਾਲ ’ਚ ਆ ਰਹੇ ਹਨ। ਇੱਥੇ ਹਰ ਪਾਸੇ ਮਰੀਜ਼ ਦਿਖਾਈ ਦੇ ਰਹੇ ਹਨ। ਉਹ ਬਾਹਰ, ਗਲਿਆਰੇ ਤੇ ਪੌੜੀਆਂ ’ਤੇ ਬੈਠੇ ਹਨ। ਹਸਪਤਾਲ ਦਾ ਕੋਨਾ-ਕੋਨਾ ਮਰੀਜ਼ਾਂ ਨਾਲ ਭਰਿਆ ਪਿਆ ਹੈ।

LEAVE A REPLY

Please enter your comment!
Please enter your name here