ਪ੍ਰੋ. ਅਨੂਪ ਸਿੰਘ ਵਿਰਕ ਵਿਛੋੜਾ ਦੇ ਗਏ

0
471

ਪਟਿਆਲਾ : ਕੇਂਦਰੀ ਪੰਜਾਬੀ ਲੇਖਕ ਸਭਾ ਦੇ ਸਾਬਕਾ ਪ੍ਰਧਾਨ ਤੇ ਸ਼੍ਰੋਮਣੀ ਕਵੀ ਪ੍ਰੋ. ਅਨੂਪ ਸਿੰਘ ਵਿਰਕ, ਜਿਹੜੇ ਲੰਮੇ ਸਮੇਂ ਤੋਂ ਅਮਰੀਕਾ ’ਚ ਰਹਿ ਰਹੇ ਸਨ, ਦਾ ਐਤਵਾਰ ਸਵੇਰੇ ਦੇਹਾਂਤ ਹੋ ਗਿਆ। ਉਹ ਕੈਲੇਫੋਰਨੀਆ ਦੇ ਹਸਪਤਾਲ ਵਿਚ ਜ਼ੇਰੇ ਇਲਾਜ ਸਨ। ਪ੍ਰੋ. ਵਿਰਕ ਪਾਕਿਸਤਾਨ ਦੇ ਜ਼ਿਲ੍ਹਾ ਗੁਜਰਾਂਵਾਲਾ ਦੇ ਪਿੰਡ ਨੱਢਾ ਵਿਚ 21 ਮਾਰਚ 1946 ਨੂੰ ਪੈਦਾ ਹੋਏ ਸਨ। ਸਟੇਜੀ ਸ਼ਾਇਰੀ ਦੇ ਸ਼ਿੰਗਾਰ ਪ੍ਰੋ. ਵਿਰਕ ਨੇ ਪੰਜਾਬੀ ਸਾਹਿਤ ਦੀ ਝੋਲੀ ਵਿਚ ਅਨੁਭਵ ਦੇ ਅੱਥਰੂ, ਪੌਣਾਂ ਦਾ ਸਿਰਨਾਵਾਂ, ਦਿਲ ਅੰਦਰ ਦਰਿਆਓ, ਮਾਟੀ ਰੁਦਨ ਕਰੇਂਦੀ ਯਾਰ, ਰੂਹਾਂ ਦੇ ਰੂਬਰੂ ਅਤੇ ਦੁੱਖ ਦੱਸਣ ਦਰਿਆ ਵਰਗੀਆਂ ਮੁੱਲਵਾਨ ਪੁਸਤਕਾਂ ਪਾਈਆਂ। ਭਾਸ਼ਾ ਵਿਭਾਗ ਨੇ ਉਨ੍ਹਾ ਨੂੰ 2001 ਵਿਚ ਸ਼੍ਰੋਮਣੀ ਪੰਜਾਬੀ ਕਵੀ ਐਲਾਨਿਆ ਸੀ। ਉਹ ਸਰਕਾਰੀ ਰਣਬੀਰ ਕਾਲਜ ਸੰਗਰੂਰ ਅਤੇ ਮਹਿੰਦਰਾ ਕਾਲਜ ਪਟਿਆਲਾ ਦੇ ਪੰਜਾਬੀ ਵਿਭਾਗਾਂ ਦੇ ਮੁਖੀ ਰਹੇ।

LEAVE A REPLY

Please enter your comment!
Please enter your name here