ਭਾਰਤ ਨਾਲ ਰਲੇਵੇਂ ਖਿਲਾਫ਼ ਮਨੀਪੁਰ ’ਚ ਆਮ ਹੜਤਾਲ

0
257

ਇੰਫਾਲ : ਐਤਵਾਰ ਮਨੀਪੁਰ ਵਿਚ ਆਮ ਜ਼ਿੰਦਗੀ ਦਰਹਮ-ਬਰਹਮ ਹੋ ਗਈ, ਜਦੋਂ 15 ਅਕਤੂਬਰ 1949 ਨੂੰ ਮਨੀਪੁਰ ਦੇ ਭਾਰਤ ਨਾਲ ਇਲਹਾਕ ਖਿਲਾਫ ਮਿਲੀਟੈਂਟ ਜਥੇਬੰਦੀਆਂ ਦੇ ਸੱਦੇ ’ਤੇ ਸਵੇਰ ਤੋਂ ਸ਼ਾਮ ਤੱਕ ਆਮ ਹੜਤਾਲ ਰਹੀ। ਦੁਕਾਨਾਂ ਤੇ ਬਾਜ਼ਾਰ ਬੰਦ ਰਹੇ ਤੇ ਸਰਕਾਰੀ ਬੱਸਾਂ ਵੀ ਨਹੀਂ ਚੱਲੀਆਂ। ਯੂਨਾਈਟਿਡ ਨੈਸ਼ਨਲ ਲਿਬਰੇਸ਼ਨ ਫਰੰਟ ਸਣੇ ਪੰਜ ਪਾਬੰਦੀਸ਼ੁਦਾ ਜਥੇਬੰਦੀਆਂ ਦੀ ਕੋਆਰਡੀਨੇਟਿੰਗ ਕਮੇਟੀ ਨੇ ਹੜਤਾਲ ਦਾ ਸੱਦਾ ਦਿੰਦਿਆਂ ਲੋਕਾਂ ਨੂੰ ਕਿਹਾ ਸੀ ਕਿ ਉਹ ਕਿਸੇ ਵੀ ਕਿਸਮ ਦੇ ਜਸ਼ਨ ਨਾ ਮਨਾਉਣ ਤੇ ਘਰੋਂ ਬਾਹਰ ਨਾ ਜਾਣ। ਮੀਡੀਆ, ਮੈਡੀਕਲ ਤੇ ਐਮਰਜੈਂਸੀ ਸੇਵਾਵਾਂ ਨੂੰ ਹੜਤਾਲ ਤੋਂ ਬਾਹਰ ਰੱਖਿਆ ਗਿਆ ਸੀ। ਮਨੀਪੁਰ ਦੇ ਮਹਾਰਾਜ ਬੁੱਧ ਚੰਦਰ ਨੇ ਭਾਰਤ ਨਾਲ 21 ਸਤੰਬਰ 1949 ਨੂੰ ਇਲਹਾਕ ’ਤੇ ਦਸਤਖਤ ਕੀਤੇ ਸਨ ਤੇ ਰਲੇਵਾਂ ਉਸੇ ਸਾਲ 15 ਅਕਤੂਬਰ ਨੂੰ ਹੋਇਆ ਸੀ। ਮਿਲੀਟੈਂਟ 15 ਅਕਤੂਬਰ ਨੂੰ ਕਾਲੇ ਦਿਨ ਵਜੋਂ ਮਨਾਉਦੇ ਹਨ। ਉੱਤਰ-ਪੂਰਬ ਵਿਚ ਬਾਗੀਆਨਾ ਸਰਗਰਮੀਆਂ ਪਿੱਛੇ ਇਹ ਬੁਨਿਆਦੀ ਕਾਰਨ ਮੰਨਿਆ ਜਾਂਦਾ ਹੈ।

LEAVE A REPLY

Please enter your comment!
Please enter your name here