ਐਕਸਾਈਜ਼ ਕੇਸ ’ਚ ‘ਆਪ’ ਨੂੰ ਵੀ ਮੁਲਜ਼ਮ ਬਣਾਵਾਂਗੇ : ਈ ਡੀ

0
228

ਨਵੀਂ ਦਿੱਲੀ : ਈ ਡੀ ਨੇ ਸੋਮਵਾਰ ਸੁਪਰੀਮ ਕੋਰਟ ਨੂੰ ਦੱਸਿਆ ਕਿ ਉਹ ਦਿੱਲੀ ਐਕਸਾਈਜ਼ ਕੇਸ ਵਿਚ ਆਮ ਆਦਮੀ ਪਾਰਟੀ ਨੂੰ ਮੁਲਜ਼ਮ ਬਣਾਉਣ ਬਾਰੇ ਸੋਚ ਰਹੀ ਹੈ। ਐਡੀਸ਼ਨਲ ਸਾਲੀਸਿਟਰ ਜਨਰਲ ਐੱਸ ਵੀ ਰਾਜੂ ਨੇ ਕਿਹਾ ਕਿ ਪ੍ਰੀਵੈਨਸ਼ਨ ਆਫ ਮਨੀ ਲਾਂਡਰਿੰਗ ਐਕਟ ਦੇ ਸੈਕਸ਼ਨ ਤਹਿਤ ‘ਆਪ’ ਨੂੰ ਮੁਲਜ਼ਮ ਬਣਾਇਆ ਜਾਵੇਗਾ। ਇਹ ਸੈਕਸ਼ਨ ਕੰਪਨੀਆਂ ਵੱਲੋਂ ਕੀਤੇ ਅਪਰਾਧ ਨਾਲ ਨਜਿੱਠਦਾ ਹੈ।
ਮਹਿੰਗਾਈ ਕਿੱਥੇ?
ਨਵੀਂ ਦਿੱਲੀ : ਮਹਿੰਗਾਈ ਤੋਂ ਪ੍ਰੇਸ਼ਾਨ ਦੇਸ਼ ਵਾਸੀਆਂ ਲਈ ਸਰਕਾਰ ਨੇ ਸੋਮਵਾਰ ਹੈਰਾਨਕੁੰਨ ਅੰਕੜੇ ਜਾਰੀ ਕਰਕੇ ਕਿਹਾ ਕਿ ਥੋਕ ਮੁੱਲ ਸੂਚਕ ਅੰਕ ਆਧਾਰਿਤ ਮਹਿੰਗਾਈ ਸਤੰਬਰ ’ਚ ਮਨਫੀ 0.26 ਫੀਸਦੀ ਰਹੀ। ਇਸ ਦਾ ਭਾਵ ਹੈ ਕਿ ਮਹਿੰਗਾਈ ਹੈ ਹੀ ਨਹੀਂ।

LEAVE A REPLY

Please enter your comment!
Please enter your name here