ਚੰਡੀਗੜ੍ਹ : ਇਥੇ ਪੀ ਜੀ ਆਈ ਨਹਿਰੂ ਹਸਪਤਾਲ ਦੇ ‘ਸੀ’ ਬਲਾਕ ’ਚ ਭਿਆਨਕ ਅੱਗ ਲੱਗਣ ਤੋਂ ਹਫਤੇ ਬਾਅਦ ਐਡਵਾਂਸਡ ਆਈ ਸੈਂਟਰ (ਅੱਖਾਂ ਦਾ ਵਿਭਾਗ) ’ਚ ਸੋਮਵਾਰ ਸਵੇਰੇ 9.30 ਵਜੇ ਅੱਗ ਲੱਗ ਗਈ।
ਯੂ ਪੀ ਐੱਸ ਬੈਟਰੀ ਰੂਮ ’ਚ ਲੱਗੀ ਅੱਗ ਤੇਜ਼ੀ ਨਾਲ ਫੈਲ ਗਈ। ਓ ਪੀ ਡੀ ਦੇ ਮਰੀਜ਼ਾਂ ਨੂੰ ਬਾਹਰ ਕੱਢਿਆ ਗਿਆ ਅਤੇ ਇਮਾਰਤ ’ਚ ਦਾਖਲ ਹੋਣ ਵਾਲਿਆਂ ਨੂੰ ਗੇਟ ’ਤੇ ਰੋਕ ਦਿੱਤਾ ਗਿਆ। ਕਿਸੇ ਦੇ ਜ਼ਖਮੀ ਹੋਣ ਦੀ ਸੂਚਨਾ ਨਹੀਂ। ਜਾਂਚ ’ਚ ਸਾਹਮਣੇ ਆਇਆ ਕਿ ਯੂ ਪੀ ਐੱਸ ਰੂਮ ’ਚ ਸ਼ਾਰਟ ਸਰਕਟ ਕਾਰਨ ਅੱਗ ਲੱਗੀ।



