ਜੰਮੂ : ਰਾਮਬਨ ਜ਼ਿਲ੍ਹੇ ’ਚ ਢਿੱਗਾਂ ਡਿੱਗਣ ਕਾਰਨ ਜੰਮੂ-ਸ੍ਰੀਨਗਰ ਰਾਸ਼ਟਰੀ ਰਾਜਮਾਰਗ ਮੰਗਲਵਾਰ ਆਵਾਜਾਈ ਲਈ ਬੰਦ ਹੋ ਗਿਆ, ਜਿਸ ਕਾਰਨ 200 ਤੋਂ ਵੱਧ ਵਾਹਨ ਫਸ ਗਏ। ਉੱਚੇ ਇਲਾਕਿਆਂ ’ਚ ਬਰਫਬਾਰੀ ਅਤੇ ਜੰਮੂ ਖੇਤਰ ਦੇ ਮੈਦਾਨੀ ਇਲਾਕਿਆਂ ’ਚ ਦੂਜੇ ਦਿਨ ਵੀ ਬਾਰਸ ਜਾਰੀ ਰਹੀ, ਜਿਸ ਨਾਲ ਸੀਤ ਲਹਿਰ ਦੀ ਸਥਿਤੀ ਬਣੀ ਹੋਈ ਹੈ। ਅਧਿਕਾਰੀਆਂ ਨੇ ਦੱਸਿਆ ਕਿ ਕਸ਼ਮੀਰ ਨੂੰ ਦੇਸ਼ ਦੇ ਬਾਕੀ ਹਿੱਸਿਆਂ ਨਾਲ ਜੋੜਨ ਵਾਲਾ 270 ਕਿਲੋਮੀਟਰ ਹਾਈਵੇਅ, ਕੈਫੇਟੇਰੀਆ ਮੋੜ ਖੇਤਰ ਦੇ ਦਲਵਾਸ ਅਤੇ ਮੇਹਦ ’ਚ ਭਾਰੀ ਮੀਂਹ ਕਾਰਨ ਜ਼ਮੀਨ ਖਿਸਕਣ ਅਤੇ ਰਾਮਬਨ ਜ਼ਿਲ੍ਹੇ ਦੇ ਤਿ੍ਰਸ਼ੂਲ ਮੋੜ ਖੇਤਰ ’ਚ ਪੱਥਰ ਡਿੱਗਣ ਕਾਰਨ ਬੰਦ ਹੋ ਗਿਆ। ਢਿੱਗਾਂ ਨੂੰ ਸਾਫ ਕਰਨ ਦਾ ਕੰਮ ਚੱਲ ਰਿਹਾ ਹੈ ਪਰ ਭਾਰੀ ਮੀਂਹ ਕਾਰਨ ਲੋਕਾਂ ਅਤੇ ਮਸ਼ੀਨਾਂ ਲਈ ਇਸ ਨੂੰ ਸਾਫ ਕਰਨਾ ਮੁਸ਼ਕਲ ਹੋ ਰਿਹਾ ਹੈ।




