ਜਲੰਧਰ ਦੇ ਦੋ ਗੈਂਗਸਟਰ ਮੁੰਬਈ ’ਚ ਗਿ੍ਰਫਤਾਰ

0
141

ਮੁੰਬਈ : ਪੰਜਾਬ ਦੇ ਦੋ ਗੈਂਗਸਟਰਾਂ ਨੂੰ ਬੁੱਧਵਾਰ ਸਵੇਰੇ ਮੁੰਬਈ ਅਪਰਾਧ ਰੋਕੂ ਸ਼ਾਖਾ ਦੇ ਅਧਿਕਾਰੀਆਂ ਨੇ ਕੁਰਲਾ ਖੇਤਰ ਦੇ ਵਿਨੋਬਾ ਭਾਵੇ ਨਗਰ ਵਿਚਲੇ ਹੋਟਲ ਤੋਂ ਕਾਬੂ ਕੀਤਾ। ਇਨ੍ਹਾਂ ਦੀ ਪਛਾਣ ਪੰਚਮਨੂਰ ਸਿੰਘ (32) ਅਤੇ ਹਿਮਾਂਸ਼ੂ ਮਾਤਾ (30) ਵਜੋਂ ਹੋਈ ਹੈ। ਇਹ ਦੋਵੇਂ ਪੰਜਾਬ ਦੇ ਜਲੰਧਰ ਦੇ ਵਸਨੀਕ ਹਨ ਅਤੇ ਕਤਲ ਦੀ ਕੋਸ਼ਿਸ਼, ਅਗਵਾ, ਗੋਲੀਬਾਰੀ ਅਤੇ ਦਹਿਸ਼ਤ ਪੈਦਾ ਕਰਨ ਵਰਗੇ ਅਪਰਾਧਾਂ ਸਮੇਤ 11 ਮਾਮਲਿਆਂ ’ਚ ਸ਼ਾਮਲ ਹਨ। ਮੁੰਬਈ ਪੁਲਸ ਨੇ ਪੰਜਾਬ ਪੁਲਸ ਨੂੰ ਗਿ੍ਰਫਤਾਰੀਆਂ ਬਾਰੇ ਸੂਚਿਤ ਕਰ ਦਿੱਤਾ ਹੈ। ਦੋਹਾਂ ਨੂੰ ਪੰਜਾਬ ਪੁਲਸ ਦੇ ਹਵਾਲੇ ਕਰ ਦਿੱਤਾ ਜਾਵੇਗਾ।
ਪਾਕਿ ਰੇਂਜਰਾਂ ਦੀ ਗੋਲੀਬਾਰੀ ’ਚ 2 ਬੀ ਐੱਸ ਐੱਫ ਜਵਾਨ ਜ਼ਖਮੀ
ਜੰਮੂ : ਪਾਕਿਸਤਾਨੀ ਰੇਂਜਰਾਂ ਨੇ ਮੰਗਲਵਾਰ ਸਵੇਰੇ 8.15 ਵਜੇ ਕੌਮਾਂਤਰੀ ਸਰਹੱਦ ’ਤੇ ਅਰਨੀਆ ਸੈਕਟਰ ’ਚ ਵਿਕਰਮ ਚੌਕੀ ’ਤੇ ਗੋਲੀਬਾਰੀ ਕੀਤੀ, ਜਿਸ ਦਾ ਬੀ ਐੱਸ ਐੱਫ ਦੇ ਜਵਾਨਾਂ ਨੇ ਜਵਾਬ ਦਿੱਤਾ। ਇਸ ਗੋਲੀਬਾਰੀ ’ਚ ਬੀ ਐੱਸ ਐੱਫ ਦੇ ਦੋ ਜਵਾਨ ਗੋਲੀਆਂ ਲੱਗਣ ਨਾਲ ਜ਼ਖਮੀ ਹੋ ਗਏ। ਉਨ੍ਹਾਂ ਨੂੰ ਹਸਪਤਾਲ ’ਚ ਭਰਤੀ ਕਰਵਾਉਣਾ ਪਿਆ।
ਭਾਜਪਾ ਸਾਂਸਦ ਤਲਬ
ਨਵੀਂ ਦਿੱਲੀ : ਲੋਕ ਸਭਾ ਦੀ ਨੈਤਿਕ ਕਮੇਟੀ ਨੇ ਬੁੱਧਵਾਰ ਤਿ੍ਰਣਮੂਲ ਕਾਂਗਰਸ ਦੀ ਸੰਸਦ ਮੈਂਬਰ ਮਹੂਆ ਮੋਇਤਰਾ ’ਤੇ ਸਵਾਲ ਪੁੱਛਣ ਦੇ ਬਦਲੇ ਪੈਸੇ ਲੈਣ ਦੇ ਦੋਸ਼ ਲਾਉਣ ਵਾਲੇ ਭਾਜਪਾ ਸੰਸਦ ਮੈਂਬਰ ਨਿਸ਼ੀਕਾਂਤ ਦੂਬੇ ਅਤੇ ਵਕੀਲ ਜੈਅਨੰਤ ਦੇਹਦਰਾਈ ਨੂੰ 26 ਅਕਤੂਬਰ ਨੂੰ ਬਿਆਨ ਦੇਣ ਲਈ ਸੱਦਿਆ ਹੈ।
ਧੁੰਦ ਕਾਰਨ ਟਰੇਨਾਂ ਲੇਟ
ਠਾਣੇ : ਧੁੰਦ ਕਾਰਨ ਮੁੰਬਈ ਦੇ ਉਪਨਗਰ ਨੈੱਟਵਰਕ ’ਤੇ ਕਲਿਆਣ ਤੋਂ ਅੱਗੇ ਦੀਆਂ ਲੋਕਲ ਟਰੇਨਾਂ ਬੁੱਧਵਾਰ 15 ਮਿੰਟ ਦੀ ਦੇਰੀ ਨਾਲ ਚੱਲੀਆਂ। ਮੁੰਬਈ ਦੇ ਸੈਂਟਰਲ ਰੇਲਵੇ ਨੈੱਟਵਰਕ ’ਚ ਲੋਕਲ ਟਰੇਨਾਂ ’ਚ ਰੋਜ਼ਾਨਾ 35 ਲੱਖ ਲੋਕ ਸਫਰ ਕਰਦੇ ਹਨ।

LEAVE A REPLY

Please enter your comment!
Please enter your name here