25 C
Jalandhar
Sunday, September 8, 2024
spot_img

ਨਛੱਤਰ ਧਾਲੀਵਾਲ ਦੀ 35ਵੀਂ ਬਰਸੀ ’ਤੇ 21 ਨੂੰ ਵਿਸ਼ਾਲ ਰੈਲੀ

ਮੋਗਾ : ਸ਼ਹੀਦ ਕਾਮਰੇਡ ਨਛੱਤਰ ਸਿੰਘ ਧਾਲੀਵਾਲ ਦੀ 21 ਅਕਤੂਬਰ ਨੂੰ ਬਰਸੀ ਸਮਾਗਮ ਅਤੇ ‘ਆਲ ਇੰਡੀਆ ਸਟੇਟ ਗੌਰਮਿੰਟ ਇੰਪਲਾਇਜ਼ ਕਨਫ਼ੈਡਰੇਸ਼ਨ’ ਦੀ ਦੋ ਰੋਜ਼ਾ ਕੌਮੀ ਕਾਨਫਰੰਸ ਦੀਆਂ ਤਿਆਰੀਆਂ ਸੰਬੰਧੀ ਬੁੱਧਵਾਰ ਮੀਟਿੰਗ ਕੀਤੀ ਗਈ। ਇਸ ਮੌਕੇ ਪੰਜਾਬ ਏਟਕ ਦੇ ਪ੍ਰਧਾਨ ਬੰਤ ਬਰਾੜ ਅਤੇ ਪੰਜਾਬ ਗੌਰਮਿੰਟ ਟਰਾਂਸਪੋਰਟ ਵਰਕਰਜ਼ ਯੂਨੀਅਨ ਦੇ ਜਨਰਲ ਸਕੱਤਰ ਜਗਦੀਸ਼ ਸਿੰਘ ਚਾਹਲ ਨੇ ਦੱਸਿਆ ਕਿ ਸ਼ਹੀਦ ਨਛੱਤਰ ਸਿੰਘ ਧਾਲੀਵਾਲ ਦੀ 35ਵੀਂ ਬਰਸੀ ਮੌਕੇ ਵੱਡੀ ਰੈਲੀ ਕੀਤੀ ਜਾ ਰਹੀ ਹੈ।
ਇਸ ਰੈਲੀ ਨੂੰ ਏਟਕ ਦੀ ਜਨਰਲ ਸਕੱਤਰ ਬੀਬੀ ਅਮਰਜੀਤ ਕੌਰ ਅਤੇ ਕੇਰਲਾ ਤੋਂ ਰਾਜ ਸਭਾ ਮੈਂਬਰ ਬਿਨੋਏ ਵਿਸ਼ਵਮ ਸੰਬੋਧਨ ਕਰਨਗੇ। ਬਰਸੀ ਸਮਾਗਮ ਵਿੱਚ ਸਰਕਾਰ ਦੀਆਂ ਮਾਰੂ ਨੀਤੀਆਂ ਦੀ ਚਰਚਾ ਕਰਦਿਆਂ, ਮੁਲਾਜ਼ਮਾਂ, ਨੌਜਵਾਨਾਂ, ਮਜ਼ਦੂਰਾਂ ਲਈ ਰੁਜ਼ਗਾਰ, ਪੈਨਸ਼ਨ ਜਿਹੇ ਮੁੱਦੇ ਉਠਾਏ ਜਾਣਗੇ। ਬਰਸੀ ਸਮਾਗਮ ਤੋਂ ਬਾਅਦ ‘ਆਲ ਇੰਡੀਆ ਸਟੇਟ ਗੌਰਮਿੰਟ ਇੰਪਲਾਇਜ਼ ਕਨਫ਼ੈਡਰੇਸ਼ਨ’ ਦੀ ਦੋ ਰੋਜ਼ਾ ਕਾਨਫਰੰਸ ਸ਼ਹੀਦ ਨਛੱਤਰ ਸਿੰਘ ਭਵਨ ਵਿਖੇ ਸ਼ੁਰੂ ਹੋਵੇਗੀ। ਕਾਨਫਰੰਸ ’ਚ ਦੇਸ਼ ਦੇ ਵੱਖ-ਵੱਖ ਸੂਬਿਆਂ ਤੋਂ 400 ਦੇ ਲੱਗਭੱਗ ਡੈਲੀਗੇਟ ਹਾਜ਼ਰ ਹੋਣਗੇ। ਇਸ ਕਾਨਫਰੰਸ ਦੌਰਾਨ ਸਰਕਾਰ ਦੀਆਂ ਕਾਰਪੋਰੇਟ ਪੱਖੀ, ਨਿੱਜੀਕਰਨ, ਉਦਾਰੀਕਰਨ ਅਤੇ ਰੁਜ਼ਗਾਰ ਖ਼ਤਮ ਕਰਨ ਦੀਆਂ ਨੀਤੀਆਂ ਦੀ ਪੜਚੋਲ ਕਰਕੇ ਮੁਲਾਜ਼ਮਾਂ ਦੇ ਸੁਰੱਖਿਅਤ ਰੁਜ਼ਗਾਰ, ਭਵਿੱਖ ਲਈ ਪੈਨਸ਼ਨ ਅਤੇ ਸਰਕਾਰੀ ਅਦਾਰਿਆਂ ਨੂੰ ਮਜ਼ਬੂਤ ਕਰਕੇ ਨਵੇਂ ਰੁਜ਼ਗਾਰ ਸਿਰਜਣ ਦੀਆਂ ਅਹਿਮ ਵਿਚਾਰਾਂ ਹੋਣਗੀਆਂ। ਬਰਸੀ ਸਮਾਗਮ ਅਤੇ ਕਾਨਫਰੰਸ ਲਈ ਝੰਡੇ, ਬੈਨਰਾਂ ਨਾਲ ਸਜਾਵਟ ਹੋਵੇਗੀ। ਸਮਾਗਮਾਂ ਦੌਰਾਨ ਲੰਗਰ ਦੇ ਪ੍ਰਬੰਧ ਹੋਣਗੇ। ਇਸ ਮੌਕੇ ਕੁਲਦੀਪ ਭੋਲਾ, ਡਾ. ਇੰਦਰਵੀਰ, ਬਚਿੱਤਰ ਸਿੰਘ ਧੋਥੜ, ਪੋਹਲਾ ਸਿੰਘ ਬਰਾੜ, ਜਗਸੀਰ ਸਿੰਘ ਖੋਸਾ, ਸੁਰਿੰਦਰ ਸਿੰਘ ਬਰਾੜ, ਗੁਰਮੇਲ ਸਿੰਘ ਨਾਹਰ ਤੇ ਸੁਖਜਿੰਦਰ ਮਹੇਸਰੀ ਆਦਿ ਮੌਜੂਦ ਸਨ।

Related Articles

LEAVE A REPLY

Please enter your comment!
Please enter your name here

Latest Articles