25 C
Jalandhar
Sunday, September 8, 2024
spot_img

ਹੁਣ ਸੁਪਰੀਮ ਕੋਰਟ ਤੋਂ ਫੈਸਲਾ ਕਰਵਾ ਕੇ ਹੀ ਅਸੰਬਲੀ ਸੈਸ਼ਨ ਸੱਦਾਂਗੇ : ਭਗਵੰਤ ਮਾਨ

ਚੰਡੀਗੜ੍ਹ (ਗੁਰਜੀਤ ਬਿੱਲਾ)-ਰਾਜਪਾਲ ਦੇ ਇਤਰਾਜ਼ਾਂ ਦੇ ਮੱਦੇਨਜ਼ਰ ਪੰਜਾਬ ਸਰਕਾਰ ਸੂਬਾਈ ਅਸੰਬਲੀ ਦੇ ਵਿਸ਼ੇਸ਼ ਸੈਸ਼ਨ ਦੀ ਵੈਧਤਾ ਬਾਰੇ ਫੈਸਲਾ ਕਰਾਉਣ ਲਈ 30 ਅਕਤੂਬਰ ਨੂੰ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਏਗੀ | ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ੁੱਕਰਵਾਰ ਵਿਸ਼ੇਸ਼ ਸੈਸ਼ਨ ਨੂੰ ਸੰਬੋਧਨ ਕਰਦਿਆਂ ਇਹ ਜਾਣਕਾਰੀ ਦਿੱਤੀ | ਮਾਨ ਨੇ ਕਿਹਾ ਕਿ ਰਾਜਪਾਲ ਵੱਲੋਂ ਵਿੱਤੀ ਬਿੱਲਾਂ ਨੂੰ ਰੋਕਣ ਦੇ ਫੈਸਲੇ ਨੂੰ ਸੁਪਰੀਮ ਕੋਰਟ ਵਿਚ ਚੈਲਿੰਜ ਕਰਾਂਗੇ | ਸੁਪਰੀਮ ਕੋਰਟ ਤੋਂ ਮਨਜ਼ੂਰੀ ਮਿਲਣ ਤੋਂ ਬਾਅਦ ਨਵੰਬਰ ਦੇ ਪਹਿਲੇ ਹਫਤੇ ਸੈਸ਼ਨ ਦੁਬਾਰਾ ਬੁਲਾਇਆ ਜਾਵੇਗਾ ਅਤੇ ਫਿਰ ਸਾਰੇ ਬਿੱਲ ਪੇਸ਼ ਕੀਤੇ ਜਾਣਗੇ |
ਇਸ ਦੌਰਾਨ ਸੰਸਦੀ ਮਾਮਲਿਆਂ ਦੇ ਮੰਤਰੀ ਬਲਕਾਰ ਸਿੰਘ ਨੇ ਸਦਨ ਦੀ ਕਾਰਵਾਈ ਮੁਲਤਵੀ ਕਰਨ ਦਾ ਮਤਾ ਪੇਸ਼ ਕੀਤਾ, ਜਿਸ ਨੂੰ ਸਦਨ ਨੇ ਪਾਸ ਕਰ ਦਿੱਤਾ | ਕਾਂਗਰਸ ਨੇ ਸੈਸ਼ਨ ਦੀ ਵੈਧਤਾ ‘ਤੇ ਸਵਾਲ ਚੁੱਕੇ ਸਨ | ਇਸ ‘ਤੇ ਸਪੀਕਰ ਤੇ ਮੰਤਰੀਆਂ ਨੇ ਕਿਹਾ ਕਿ ਸੈਸ਼ਨ ਪੂਰੀ ਤਰ੍ਹਾਂ ਕਾਨੂੰਨੀ ਹੈ |
ਅਸੰਬਲੀ ਦਾ ਦੋ ਦਿਨਾ ਵਿਸ਼ੇਸ਼ ਸੈਸ਼ਨ ਸ਼ਰਧਾਂਜਲੀਆਂ ਨਾਲ ਸ਼ੁਰੂ ਹੋਇਆ ਸੀ | ਸਦਨ ਨੇ ਅਗਨੀਵੀਰ ਅੰਮਿ੍ਤਪਾਲ ਸਿੰਘ ਨੂੰ ਸ਼ਰਧਾਂਜਲੀ ਦਿੱਤੀ | ਅਸੰਬਲੀ ਹਾਈਟੈੱਕ ਹੋ ਗਈ ਹੈ, ਕਿਉਂਕਿ ਸਾਰੇ ਮੈਂਬਰਾਂ ਦੇ ਬੈਂਚਾਂ ਦੇ ਨਾਲ-ਨਾਲ ਪ੍ਰੈੱਸ ਗੈਲਰੀ ‘ਚ ਟੈਬਲੇਟ ਲਗਾ ਦਿੱਤੇ ਗਏ ਹਨ | ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਅਸੰਬਲੀ ਪੇਪਰਲੈੱਸ ਹੋ ਗਈ ਹੈ |
ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਰਾਜਪਾਲ ਵੱਲੋਂ ਸੈਸ਼ਨ ਨੂੰ ਗੈਰਕਾਨੂੰਨੀ ਕਹਿਣ ਦਾ ਮੁੱਦਾ ਚੁੱਕਿਆ | ਉਨ੍ਹਾ ਹੈਰਾਨੀ ਪ੍ਰਗਟਾਈ ਕਿ ਰਾਜਪਾਲ ਵੱਲੋਂ ਗੈਰ-ਕਾਨੂੰਨੀ ਕਰਾਰ ਦਿੱਤੇ ਗਏ ਸੈਸ਼ਨ ‘ਤੇ ਏਨੀ ਵੱਡੀ ਰਕਮ ਕਿਉਂ ਬਰਬਾਦ ਕੀਤੀ ਜਾ ਰਹੀ ਹੈ | ਸਪੀਕਰ ਨੇ ਕਿਹਾ ਕਿ ਸੈਸ਼ਨ ਵੈਧ ਹੈ | ਉਨ੍ਹਾ ਕਿਹਾ ਕਿ ਰਾਜਪਾਲ ਤੋਂ ਕੋਈ ਸੂਚਨਾ ਨਹੀਂ ਮਿਲੀ ਅਤੇ ਸੂਚਨਾ ਮਿਲਣ ਮਗਰੋਂ ਹੀ ਅਗਲੀ ਕਾਰਵਾਈ ਕੀਤੀ ਜਾ ਸਕਦੀ ਹੈ |
ਮੁੱਖ ਮੰਤਰੀ ਅਤੇ ਬਾਜਵਾ ਵਿਚਾਲੇ ਤਿੱਖੀ ਬਹਿਸ ਹੋਈ | ਜਦੋਂ ਮਾਨ ਸੰਬੋਧਨ ਕਰ ਰਹੇ ਸਨ ਤਾਂ ਬਾਜਵਾ ਬੋਲਣ ਲੱਗ ਪਏ | ਬਾਜਵਾ ਨੇ ਜਿਥੇ ਸੀ ਐੱਮ ਨੂੰ ਤੂੰ ਕਹਿ ਕੇ ਸੰਬੋਧਨ ਕੀਤਾ, ਉਥੇ ਹੀ ਬਾਜਵਾ ਬਾਰੇ ਸਪੀਕਰ ਸਾਹਮਣੇ ਬੋਲਦਿਆਂ ਮਾਨ ਨੇ ਕਿਹਾ—ਬਾਜਵਾ ਮੈਨੂੰ ਤੂੰ ਕਹਿ ਕੇ ਬੋਲ ਰਹੇ ਹਨ | ਬਾਜਵਾ ਦਾ ਹੰਕਾਰ ਬੋਲ ਰਿਹਾ | ਇਸੇ ਦੌਰਾਨ ਹੀ ਸੀ ਐੱਮ ਨੇ ਚੈਲਿੰਜ ਕਰਦਿਆਂ ਪੁੱਛਿਆ ਕਿ ਪੰਜਾਬ ਦੇ ਮੁੱਦਿਆਂ ‘ਤੇ 1 ਨਵੰਬਰ ਨੂੰ ਓਪਨ ਡਿਬੇਟ ‘ਤੇ ਆਓਗੇ?
ਵਿੱਤ ਮੰਤਰੀ ਹਰਪਾਲ ਚੀਮਾ ਨੇ ਕਿਹਾ ਕਿ ਸਪੀਕਰ ਨੇ ਸੈਸ਼ਨ ਨੂੰ ਵੈਧ ਕਰਾਰ ਦੇ ਦਿੱਤਾ ਹੈ ਅਤੇ ਕਾਂਗਰਸ ਐੱਸ ਵਾਈ ਐੱਲ ਮੁੱਦੇ ‘ਤੇ ਬਹਿਸ ਤੋਂ ਭੱਜ ਰਹੀ ਹੈ |

Related Articles

LEAVE A REPLY

Please enter your comment!
Please enter your name here

Latest Articles