25 C
Jalandhar
Sunday, September 8, 2024
spot_img

ਨਵਾਜ਼ ਸ਼ਰੀਫ਼ 4 ਸਾਲ ਬਾਅਦ ਪਾਕਿਸਤਾਨ ਪਹੁੰਚੇ

ਇਸਲਾਮਾਬਾਦ : ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਸ਼ਨੀਵਾਰ ਨੂੰ ਦੇਸ਼ ਵਾਪਸ ਆ ਗਏ। ਉਹ ਦੁਬਈ ਤੋਂ ਇੱਕ ਚਾਰਟਡ ਜਹਾਜ਼ ਰਾਹੀਂ ਇਸਲਾਮਾਬਾਦ ਪਹੁੰਚੇ। ਦੁਬਈ ਛੱਡਣ ਤੋਂ ਪਹਿਲਾਂ ਉਨ੍ਹਾ ਨੇ ਪੱਤਰਕਾਰਾਂ ਨੂੰ ਕਿਹਾ, ਅੱਜ ਮੈਂ ਚਾਰ ਸਾਲ ਬਾਅਦ ਪਾਕਿਸਤਾਨ ਜਾ ਰਿਹਾ ਹਾਂ ਅਤੇ ਅੱਲ੍ਹਾ ਦੇ ਕਰਮ ਤੋਂ ਬਹੁਤ ਖੁਸ਼ ਹਾਂ। ਨਵਾਜ਼ ਸ਼ਰੀਫ਼ ਦੀ ਵਾਪਸੀ ਚਾਰ ਸਾਲ ਬਾਅਦ ਹੋਈ ਹੈ, ਪਰ ਉਨ੍ਹਾ ਦੇ ਰਾਜਨੀਤਿਕ ਭਵਿੱਖ ਨੂੰ ਲੈ ਕੇ ਕੋਈ ਠੋਸ ਗੱਲ ਸਾਹਮਣੇ ਨਹੀਂ ਆਈ। ਹਾਲਾਂਕਿ ਉਹ ਉਸ ਸਮੇਂ ਵਾਪਸ ਆਏ ਹਨ ਜਦ ਪਾਕਿਸਤਾਨ ਰਾਜਨੀਤਿਕ ਅਤੇ ਆਰਥਿਕ ਪ੍ਰੇਸ਼ਾਨੀਆਂ ’ਚ ਡੁੱਬਿਆ ਹੈ। ਮੀਡੀਆ ’ਚ ਇਸ ਤਰ੍ਹਾਂ ਦੀਆਂ ਅਟਕਲਾਂ ਲਾਈਆਂ ਜਾ ਰਹੀਆਂ ਹਨ ਕਿ ਸ਼ਾਇਦ ਉਹ ਵਾਪਸ ਆ ਕੇ ਆਪਣੀ ਪਾਰਟੀ ਪਾਕਿਸਤਾਨ ਮੁਸਲਿਮ ਲੀਗ (ਨਵਾਜ਼) ਪੀ ਏ ਐੱਮ ਐੱਲ ਐੱਨ ਦੀ ਕਮਾਨ ਸੰਭਾਲਣਗੇ, ਜੋ ਫਿਲਹਾਲ ਉਨ੍ਹਾ ਦੇ ਭਰਾ ਸ਼ਾਹਬਾਜ ਸ਼ਰੀਫ਼ ਦੇ ਹੱਕ ’ਚ ਹੈ। ਪਾਕਿਸਤਾਨ ਦੀ ਇੱਕ ਅਦਾਲਤ ਨੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਨੂੰ ਵੀਰਵਾਰ ਸੁਰੱਖਿਆ ਜ਼ਮਾਨਤ ਦਿੱਤੀ ਸੀ। ਇਸ ਨਾਲ ਉਨ੍ਹਾ ਦੀ ਗਿ੍ਰਫ਼ਤਾਰੀ ਟਲ ਗਈ ਹੈ ਅਤੇ ਉਨ੍ਹਾ ਦੀ ਘਰ ਵਾਪਸੀ ਦਾ ਰਸਤਾ ਸਾਫ਼ ਹੋਇਆ। ਉਨ੍ਹਾ ਦੇ ਵਕੀਲ ਅਜਮ ਨਜੀਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਸੁਰੱਖਿਆ ਜ਼ਮਾਨਤ ਕਾਰਨ ਅਧਿਕਾਰੀ ਹੁਣ ਨਵਾਜ਼ ਸ਼ਰੀਫ਼ ਨੂੰ ਉਦੋਂ ਤੱਕ ਗਿ੍ਰਫ਼ਤਾਰ ਨਹੀਂ ਕਰ ਸਕਦੇ, ਜਦ ਤੱਕ ਉਹ 24 ਅਕਤੂਬਰ ਨੂੰ ਅਦਾਲਤ ਸਾਹਮਣੇ ਪੇਸ਼ ਨਾ ਹੋਣ।

Related Articles

LEAVE A REPLY

Please enter your comment!
Please enter your name here

Latest Articles