ਵਾਸ਼ਿੰਗਟਨ : ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਨੇ ਇਜ਼ਰਾਈਲ ਨੂੰ ਚਿਤਾਵਨੀ ਦਿੱਤੀ ਹੈ ਕਿ ਹਮਾਸ ਦੇ ਖਿਲਾਫ ਜੰਗ ’ਚ ਉਸ ਦੀਆਂ ਕੁਝ ਕਾਰਵਾਈਆਂ, ਜਿਵੇਂ ਕਿ ਗਾਜ਼ਾ ਲਈ ਭੋਜਨ ਅਤੇ ਪਾਣੀ ਨੂੰ ਕੱਟਣਾ, ਉਸ ਪ੍ਰਤੀ ਕੌਮਾਂਤਰੀ ਸਮਰਥਨ ਨੂੰ ਕਮਜ਼ੋਰ ਕਰ ਸਕਦੀਆਂ ਹਨ।
ਓਬਾਮਾ ਨੇ ਇਜ਼ਰਾਈਲ ਦੀ ਹਮਾਇਤ ਕੀਤੀ, ਪਰ ਨਾਲ ਹੀ ਕਿਹਾ ਕਿ ਕੋਈ ਵੀ ਇਜ਼ਰਾਈਲੀ ਫੌਜੀ ਰਣਨੀਤੀ, ਜੋ ਮਾਨਵੀ ਕਦਰਾਂ ਨੂੰ ਨਜ਼ਰਅੰਦਾਜ਼ ਕਰਦੀ ਹੈ, ਆਖਰਕਾਰ ਉਲਟ ਹੋ ਸਕਦੀ ਹੈ। ਗਾਜ਼ਾ ’ਚ ਭੋਜਨ, ਪਾਣੀ ਅਤੇ ਬਿਜਲੀ ਕੱਟਣ ਦੇ ਇਜ਼ਰਾਈਲੀ ਸਰਕਾਰ ਦੇ ਫੈਸਲੇ ਨਾਲ ਨਾ ਸਿਰਫ ਮਨੁੱਖੀ ਸੰਕਟ ਵਧਣ ਦਾ ਖਤਰਾ ਹੈ, ਬਲਕਿ ਇਹ ਪੀੜ੍ਹੀਆਂ ਲਈ ਫਲਸਤੀਨੀ ਰਵੱਈਏ ਨੂੰ ਹੋਰ ਸਖਤ ਕਰ ਸਕਦਾ ਹੈ। ਇਹ ਇਜ਼ਰਾਈਲ ਲਈ ਕੌਮਾਂਤਰੀ ਸਮਰਥਨ ਨੂੰ ਖਤਮ ਕਰ ਸਕਦਾ ਹੈ, ਇਸ ਦਾ ਇਜ਼ਰਾਈਲ ਦੇ ਦੁਸ਼ਮਣਾਂ ਦੁਆਰਾ ਸ਼ੋਸ਼ਣ ਕੀਤਾ ਜਾ ਸਕਦਾ ਹੈ ਅਤੇ ਖੇਤਰ ’ਚ ਸ਼ਾਂਤੀ ਅਤੇ ਸਥਿਰਤਾ ਪ੍ਰਾਪਤ ਕਰਨ ਦੀਆਂ ਕੋਸ਼ਿਸ਼ਾਂ ਨੂੰ ਹੋਰ ਕਮਜ਼ੋਰ ਕਰ ਸਕਦਾ ਹੈ।