ਦੇਵਘਰ : ਝਾਰਖੰਡ ਦੇ ਦੇਵਘਰ ਜ਼ਿਲ੍ਹੇ ’ਚ ਮੰਗਲਵਾਰ ਸਵੇਰੇ ਪੁਲ ਤੋਂ ਡਿੱਗਣ ਕਾਰਨ ਐੱਸ ਯੂ ਵੀ ਸਵਾਰ ਪਰਵਾਰ ਦੇ ਪੰਜ ਮੈਂਬਰਾਂ ਦੀ ਮੌਤ ਹੋ ਗਈ। ਡਰਾਈਵਰ ਜ਼ਖਮੀ ਹੋ ਗਿਆ।
ਹਾਦਸਾ ਉਦੋਂ ਵਾਪਰਿਆ, ਜਦੋਂ ਪਰਵਾਰ ਦੇ ਇਕ ਇੰਜੀਨੀਅਰ ਮੈਂਬਰ ਨੇ ਸੈਲਫੀ ਲੈਣ ਲਈ ਗੱਡੀ ਚਲਾਉਣੀ ਸ਼ੁਰੂ ਕਰ ਦਿੱਤੀ, ਉਹ ਕਾਰ ਤੋਂ ਕੰਟਰੋਲ ਗੁਆ ਬੈਠਾ ਅਤੇ ਕਾਰ ਪੁਲ ਤੋਂ ਸਿਕਤੀਆ ਬੈਰਾਜ ’ਚ ਡਿੱਗ ਗਈ।





