ਨਵੀਂ ਦਿੱਲੀ : ਆਗਰਾ ਸਟੇਸ਼ਨ ਨੇੜੇ ਪਾਤਾਲਕੋਟ ਐੱਕਸਪ੍ਰੈੱਸ ਰੇਲ ਗੱਡੀ ਦੇ ਦੋ ਜਨਰਲ ਕੋਚ ਅੱਗ ਨਾਲ ਪੂਰੀ ਤਰ੍ਹਾਂ ਸੜ ਗਏ। ਰੇਲਵੇ ਨੇ ਦੋ ਮੁਸਾਫਰਾਂ ਦੇ ਝੁਲਸਣ ਦੀ ਖਬਰ ਦਿੱਤੀ ਹੈ। ਕਈ ਮੁਸਾਫਰਾਂ ਨੇ ਛਾਲਾਂ ਮਾਰ ਕੇ ਜਾਨ ਬਚਾਈ। ਅੱਗ ਬੁੱਧਵਾਰ ਭਾਂਡਈ ਸਟੇਸ਼ਨ ਕੋਲ ਸ਼ਾਮੀ ਪੌਣੇ ਪੰਜ ਵਜੇ ਲੱਗੀ। ਉਸ ਸਮੇਂ ਗੱਡੀ ਦੀ ਸਪੀਡ 70-80 ਸੀ। ਇਹ ਐੱਕਸਪ੍ਰੈੱਸ ਟਰੇਨ ਪੰਜਾਬ ਦੇ ਫਿਰੋਜ਼ਪੁਰ ਛਾਉਣੀ ਅਤੇ ਮੱਧ ਪ੍ਰਦੇਸ਼ ਦੇ ਸਿਓਨੀ ਵਿਚਕਾਰ ਚਲਦੀ ਹੈ।


