6 ਮਹੀਨਿਆਂ ’ਚ 20 ਕੁਇੰਟਲ ਸੋਨਾ ਫੜਿਆ

0
217

ਨਵੀਂ ਦਿੱਲੀ : ਮਿਆਂਮਾਰ, ਨੇਪਾਲ ਅਤੇ ਬੰਗਲਾਦੇਸ਼ ਦੀਆਂ ਜ਼ਮੀਨੀ ਸਰਹੱਦਾਂ ਰਾਹੀਂ ਭਾਰਤ ’ਚ ਇਸ ਸਾਲ ਅਪਰੈਲ-ਸਤੰਬਰ ਦੌਰਾਨ ਤਸਕਰੀ ਕੀਤੇ ਸੋਨੇ ਦੀ ਬਰਾਮਦਗੀ 43 ਫੀਸਦੀ ਵਧ ਕੇ 2,000 ਕਿੱਲੋ ਹੋ ਗਈ ਹੈ। ਕੇਂਦਰੀ ਅਸਿੱਧੇ ਕਰ ਅਤੇ ਕਸਟਮ ਬੋਰਡ (ਸੀ ਬੀ ਆਈ ਸੀ) ਦੇ ਚੇਅਰਮੈਨ ਸੰਜੇ ਕੁਮਾਰ ਅਗਰਵਾਲ ਨੇ ਕਿਹਾ ਕਿ ਪਿਛਲੇ ਸਾਲ ਅਪਰੈਲ-ਸਤੰਬਰ ਦੀ ਮਿਆਦ ’ਚ 1,400 ਕਿੱਲੋ ਸੋਨਾ ਜ਼ਬਤ ਕੀਤਾ ਗਿਆ ਸੀ, ਜਦੋਂ ਕਿ ਪੂਰੇ ਵਿੱਤੀ ਸਾਲ 2022-23 ਦੌਰਾਨ 3800 ਕਿੱਲੋ ਸੋਨਾ ਜ਼ਬਤ ਕੀਤਾ ਗਿਆ ਸੀ। ਪਿਛਲੇ ਸਾਲ ਦੇ ਮੁਕਾਬਲੇ ਸੋਨੇ ਦੇ ਡਿਊਟੀ ਢਾਂਚੇ ’ਚ ਕੋਈ ਬਦਲਾਅ ਨਹੀਂ ਹੋਇਆ ਹੈ, ਪਰ ਤਸਕਰੀ ਵਧ ਗਈ। ਇੱਥੇ ਪੱਤਰਕਾਰਾਂ ਨੂੰ ਉਨ੍ਹਾਂ ਦੱਸਿਆ ਕਿ ਵਿਭਾਗ ਸੋਨੇ ਦੀ ਤਸਕਰੀ ਨੂੰ ਰੋਕਣ ਲਈ ਠੋਸ ਉਪਰਾਲੇ ਕਰ ਰਿਹਾ ਹੈ, ਭਾਵੇਂ ਇਹ ਜ਼ਮੀਨੀ ਸਰਹੱਦਾਂ ਰਾਹੀਂ ਹੋਵੇ ਜਾਂ ਹਵਾਈ ਅੱਡਿਆਂ ਜਾਂ ਕਿਸੇ ਹੋਰ ਰੂਟਾਂ ਰਾਹੀਂ ਹੋਵੇ।

LEAVE A REPLY

Please enter your comment!
Please enter your name here