ਅਮਰੀਕਾ ’ਚ 22 ਜਿੰਦਾਂ ਗੰਨ ਕਲਚਰ ਦੀ ਭੇਟ ਚੜ੍ਹੀਆਂ

0
199

ਲੈਵਿਸਟਨ : ਅਮਰੀਕਾ ਦੇ ਮੇਨ ਸੂਬੇ ਦੇ ਲੈਵਿਸਟਨ ’ਚ ਬੁੱਧਵਾਰ ਰਾਤ ਇਕ ਵਿਅਕਤੀ ਨੇ ਤਿੰਨ ਕਮਰਸ਼ੀਅਲ ਸੈਂਟਰਾਂ ਵਿਚ ਗੋਲੀਆਂ ਚਲਾ ਕੇ ਘੱਟੋ-ਘੱਟ 22 ਲੋਕਾਂ ਨੂੰ ਮਾਰ ਦਿੱਤਾ ਤੇ 60 ਨੂੰ ਜ਼ਖਮੀ ਕਰ ਦਿੱਤਾ। ਕਈਆਂ ਦੀ ਹਾਲਤ ਗੰਭੀਰ ਬਣੀ ਹੋਈ ਸੀ। ਇਸ ਘਟਨਾ ਨਾਲ ਸੂਬੇ ਦੇ ਦੂਜੇ ਸਭ ਤੋਂ ਵੱਡੇ ਸ਼ਹਿਰ ’ਚ ਹਫੜਾ-ਦਫੜੀ ਮਚ ਗਈ।
ਪੁਲਸ ਨੇ ਹਮਲਾਵਰ ਦੀ ਪਛਾਮ ਰੌਬਰਟ ਕਾਰਡ ਵਜੋਂ ਕੀਤੀ, ਜਿਹੜਾ ਫੜਿਆ ਨਹੀਂ ਗਿਆ । ਹਮਲਾਵਰ ਨੇ ਇਹ ਕਾਰਾ ਉਦੋਂ ਕੀਤਾ, ਜਦੋਂ ਰਾਤ 8 ਵਜੇ ਦੇ ਕਰੀਬ ਲੋਕ ਪਰਵਾਰਾਂ ਤੇ ਦੋਸਤਾਂ ਨਾਲ ਸਪੇਅਰ ਟਾਈਮ ਰੀ�ਿਏਸ਼ਨ, ਸਕੀਮੇਂਜੀਸ ਬਾਰ ਐਂਡ ਗਰਿਲ ਰੈਸਟਰੈਂਟ ਤੇ ਵਾਲਮਾਰਟ ਸੈਂਟਰ ਵਿਚ ਸਨ।
ਅਮਰੀਕਾ ਦੀ ਆਬਾਦੀ 33 ਕਰੋੜ ਹੈ ਤੇ ਉੱਥੋਂ ਦੇ ਲੋਕਾਂ ਕੋਲ ਕਰੀਬ 40 ਕਰੋੜ ਬੰਦੂਕਾਂ ਹਨ। ਸਵਿਟਜ਼ਰਲੈਂਡ ਦੇ ਸਮਾਲ ਆਰਮਜ਼ ਸਰਵੇ ਦੀ ਰਿਪੋਰਟ ਮੁਤਾਬਕ ਦੁਨੀਆ ਵਿਚ ਕੁਲ 85 ਕਰੋੜ 70 ਲੱਖ ਬੰਦੂਕਾਂ ਵਿੱਚੋਂ ਇਕੱਲੇ ਅਮਰੀਕੀਆਂ ਕੋਲ 39 ਕਰੋੜ 30 ਲੱਖ ਬੰਦੂਕਾਂ ਹਨ। ਦੁਨੀਆ ਦੀ ਆਬਾਦੀ ਵਿਚ ਅਮਰੀਕਾ ਦਾ ਹਿੱਸਾ 5 ਫੀਸਦੀ ਹੈ, ਪਰ ਬੰਦੂਕਾਂ ਦੇ ਮਾਮਲੇ ਵਿਚ 46 ਫੀਸਦੀ। 44 ਫੀਸਦੀ ਅਮਰੀਕੀ ਬਾਲਗ ਉਸ ਘਰ ਵਿਚ ਰਹਿੰਦੇ ਹਨ, ਜਿੱਥੇ ਬੰਦੂਕਾਂ ਹਨ। 2019 ਵਿਚ ਅਮਰੀਕਾ ’ਚ 63 ਹਜ਼ਾਰ ਗਨ ਡੀਲਰ ਸਨ, ਜਿਨ੍ਹਾਂ ਉਸ ਸਾਲ ਅਮਰੀਕੀਆਂ ਨੂੰ 83 ਹਜ਼ਾਰ ਕਰੋੜ ਰੁਪਏ ਦੀਆਂ ਬੰਦੂਕਾਂ ਵੇਚੀਆਂ ਸਨ। ਅਮਰੀਕਾ 231 ਸਾਲਾਂ ਬਾਅਦ ਵੀ ਗੰਨ ਕਲਚਰ ਖਤਮ ਨਹੀਂ ਕਰ ਸਕਿਆ। ਕਈ ਅਮਰੀਕੀ ਰਾਸ਼ਟਰਪਤੀਆਂ ਤੋਂ ਲੈ ਕੇ ਰਾਜਾਂ ਦੇ ਗਵਰਨਰ ਇਸ ਕਲਚਰ ਨੂੰ ਬਣਾਈ ਰੱਖਣ ਦੇ ਹਮਾਇਤੀ ਰਹੇ ਹਨ। ਗੰਨ ਬਣਾਉਣ ਵਾਲੀਆਂ ਫੈਕਟਰੀਆਂ ਦੀ ਤਕੜੀ ਲਾਬੀ ਹੈ। 1791 ਵਿਚ ਸੰਵਿਧਾਨ ’ਚ ਦੂਜੀ ਸੋਧ ’ਚ ਅਮਰੀਕੀਆਂ ਨੂੰ ਹਥਿਆਰ ਰੱਖਣ ਤੇ ਖਰੀਦਣ ਦਾ ਅਧਿਕਾਰ ਦਿੱਤਾ ਗਿਆ ਸੀ। ਇਸ ਕਲਚਰ ਦੀ ਸ਼ੁਰੂਆਤ ਉਦੋਂ ਹੋਈ ਸੀ, ਜਦੋਂ ਅੰਗਰੇਜ਼ਾਂ ਦਾ ਰਾਜ ਹੁੰਦਾ ਸੀ।

LEAVE A REPLY

Please enter your comment!
Please enter your name here