35.2 C
Jalandhar
Friday, October 18, 2024
spot_img

ਪਿਤਾ ਨੂੰ ਹਸਪਤਾਲ ਪਹੁੰਚਾਉਣ ਲਈ 14 ਸਾਲਾ ਧੀ ਨੇ 35 ਕਿਲੋਮੀਟਰ ਰੇਹੜੀ ਚਲਾਈ

ਭਦਰਕ : ਓਡੀਸ਼ਾ ਦੇ ਭਦਰਕ ਜ਼ਿਲ੍ਹੇ ’ਚ 14 ਸਾਲਾ ਕੁੜੀ ਨੇ ਆਪਣੇ ਜ਼ਖਮੀ ਪਿਤਾ ਨੂੰ ਜ਼ਿਲ੍ਹਾ ਹੈੱਡਕੁਆਰਟਰ ਹਸਪਤਾਲ (ਡੀ ਐੱਚ ਐੱਚ) ਲਿਜਾਣ ਲਈ 35 ਕਿਲੋਮੀਟਰ ਰਿਕਸ਼ਾ ਰੇਹੜੀ ਨੂੰ ਖਿੱਚਿਆ। 23 ਅਕਤੂਬਰ ਦੀ ਘਟਨਾ ਦਾ ਖੁਲਾਸਾ ਉਦੋਂ ਹੋਇਆ, ਜਦੋਂ ਕੁਝ ਸਥਾਨਕ ਲੋਕਾਂ ਅਤੇ ਪੱਤਰਕਾਰਾਂ ਨੇ ਭਦਰਕ ਸ਼ਹਿਰ ਦੇ ਮੋਹਤਾਬ ਚੱਕ ਨੇੜੇ ਕੁੜੀ ਨੂੰ ਆਪਣੇ ਪਿਤਾ ਨੂੰ ਰੇਹੜੀ ’ਤੇ ਘਰ ਲਿਜਾਂਦਿਆਂ ਦੇਖਿਆ। ਪਿੰਡ ਨਦੀਗਨ ਦੀ ਸੁਜਾਤਾ ਸੇਠੀ (14) ਆਪਣੇ ਜ਼ਖਮੀ ਪਿਤਾ ਨੂੰ ਰਿਕਸ਼ਾ ਰੇਹੜੀ ਦੀ ਮਦਦ ਨਾਲ ਪਿੰਡ ਤੋਂ ਕਰੀਬ 14 ਕਿਲੋਮੀਟਰ ਦੂਰ ਧਾਮਨਗਰ ਹਸਪਤਾਲ ਲੈ ਕੇ ਗਈ। ਡਾਕਟਰਾਂ ਨੇ ਉਸ ਨੂੰ ਆਪਣੇ ਪਿਤਾ ਨੂੰ ਭਦਰਕ ਡੀ ਐੱਚ ਐੱਚ ’ਚ ਲੈ ਕੇ ਜਾਣ ਲਈ ਕਿਹਾ। ਇਸ ਤੋਂ ਬਾਅਦ ਸੁਜਾਤਾ ਪਿਤਾ ਨੂੰ ਜ਼ਿਲ੍ਹਾ ਹਸਪਤਾਲ ਪਹੁੰਚਾਉਣ ਲਈ 35 ਕਿਲੋਮੀਟਰ ਤੱਕ ਰੇਹੜੀ ਖਿੱਚ ਕੇ ਲੈ ਕੇ ਗਈ। ਉਸ ਦੇ ਪਿਤਾ ਸ਼ੰਭੂਨਾਥ 22 ਅਕਤੂਬਰ ਨੂੰ ਝਗੜੇ ’ਚ ਜ਼ਖਮੀ ਹੋ ਗਏ ਸਨ। ਸੁਜਾਤਾ ਨੇ ਦੱਸਿਆ ਕਿ ਭਦਰਕ ਡੀ ਐੱਚ ਐੱਚ ਦੇ ਡਾਕਟਰਾਂ ਨੇ ਉਸ ਨੂੰ ਘਰ ਵਾਪਸ ਜਾਣ ਅਤੇ ਅਪਰੇਸ਼ਨ ਲਈ ਹਫਤੇ ਬਾਅਦ ਆਉਣ ਦੀ ਸਲਾਹ ਦਿੱਤੀ। ਉਸ ਨੇ ਕਿਹਾ-ਮੇਰੇ ਕੋਲ ਨਾ ਤਾਂ ਪ੍ਰਾਈਵੇਟ ਗੱਡੀ ਕਿਰਾਏ ’ਤੇ ਲੈਣ ਲਈ ਪੈਸੇ ਸਨ ਅਤੇ ਨਾ ਹੀ ਐਂਬੂਲੈਂਸ ਨੂੰ ਬੁਲਾਉਣ ਲਈ ਕੋਈ ਮੋਬਾਈਲ ਫੋਨ। ਇਸ ਲਈ ਮੈਂ ਰੇਹੜੀ ਚਲਾਈ। ਸੁਜਾਤਾ ਦੀ ਕਹਾਣੀ ਦਾ ਪਤਾ ਲੱਗਣ ’ਤੇ ਭਦਰਕ ਦੇ ਵਿਧਾਇਕ ਸੰਜੀਬ ਮਲਿਕ ਤੇ ਧਾਮਨਗਰ ਦੇ ਸਾਬਕਾ ਵਿਧਾਇਕ ਰਜਿੰਦਰ ਦਾਸ ਉਸ ਦੀ ਮਦਦ ਲਈ ਪਹੁੰਚੇ।

Related Articles

LEAVE A REPLY

Please enter your comment!
Please enter your name here

Latest Articles