ਨਵੀਂ ਦਿੱਲੀ : ਥਾਈਲੈਂਡ ਨੇ ਅਗਲੇ ਮਹੀਨੇ ਤੋਂ ਮਈ 2024 ਤੱਕ ਭਾਰਤ ਅਤੇ ਤਾਇਵਾਨ ਦੇ ਯਾਤਰੀਆਂ ਲਈ ਵੀਜ਼ਾ ਸ਼ਰਤਾਂ ਨੂੰ ਮੁਆਫ ਕਰਨ ਦਾ ਫੈਸਲਾ ਕੀਤਾ ਹੈ, ਕਿਉਂਕਿ ਉਹ ਵਧੇਰੇ ਸੈਲਾਨੀਆਂ ਨੂੰ ਖਿੱਚਣਾ ਚਾਹੁੰਦਾ ਹੈ। ਭਾਰਤ ਅਤੇ ਤਾਇਵਾਨ ਤੋਂ ਆਉਣ ਵਾਲੇ ਸੈਲਾਨੀਆਂ ਨੂੰ 30 ਦਿਨਾਂ ਲਈ ਥਾਈਲੈਂਡ ’ਚ ਰਹਿਣ ਦੀ ਇਜਾਜ਼ਤ ਦਿੱਤੀ ਜਾਵੇਗੀ।
ਇਸ ਸਾਲ ਭਾਰਤ ਤੋਂ 12 ਲੱਖ ਸੈਲਾਨੀ ਥਾਈਲੈਂਡ ਜਾ ਚੁੱਕੇ ਹਨ। ਥਾਈਲੈਂਡ ਨੇ ਪਹਿਲਾਂ ਸਤੰਬਰ ’ਚ ਚੀਨੀ ਸੈਲਾਨੀਆਂ ਲਈ ਵੀਜ਼ਾ ਸ਼ਰਤਾਂ ਨੂੰ ਮੁਆਫ ਕਰ ਦਿੱਤਾ ਸੀ। ਜਨਵਰੀ ਤੋਂ ਅਕਤੂਬਰ 29 ਤੱਕ, ਥਾਈਲੈਂਡ ’ਚ 2 ਕਰੋੜ 20 ਲੱਖ ਸੈਲਾਨੀ ਪੁੱਜੇ।