ਸ਼ੂਟਰ ਲਾਡੀ ਦੀ ਹੱਤਿਆ

0
270

ਫਿਰੋਜ਼ਪੁਰ : ਗੈਂਗਸਟਰ ਲਾਡੀ ਸ਼ੂਟਰ ਦੀ ਮੰਗਲਵਾਰ ਰਾਤ ਅਣਪਛਾਤੇ ਹਮਲਾਵਰਾਂ ਨੇ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ। ਰਾਤ ਸਾਢੇ ਨੌਂ ਵਜੇ ਦੇ ਕਰੀਬ ਸ਼ਹਿਰ ਦੀ ਸਭ ਤੋਂ ਵੱਧ ਭੀੜ-ਭੜੱਕੇ ਵਾਲੀ ਸੜਕ ’ਤੇ ਇਹ ਵਾਰਦਾਤ ਹੋਈ। ਐੱਸ ਪੀ (ਇਨਵੈਸਟੀਗੇਸ਼ਨ) ਰਣਧੀਰ ਕੁਮਾਰ ਨੇ ਦੱਸਿਆ ਕਿ ਲਾਡੀ ਉਪਰ ਪੰਦਰਾਂ ਦੇ ਕਰੀਬ ਮਾਮਲੇ ਦਰਜ ਸਨ। ਉਹ ਕਈ ਕੇਸਾਂ ਵਿਚ ਪੁਲਸ ਨੂੰ ਵੀ ਲੋੜੀਂਦਾ ਸੀ, ਪਰ ਇਨ੍ਹੀਂ ਦਿਨੀਂ ਚੁੱਪ-ਚੁਪੀਤੇ ਜ਼ਿੰਦਗੀ ਕੱਟ ਰਿਹਾ ਸੀ। ਉਹ ਸ਼ਹਿਰ ਕਿਸੇ ਕੰਮ ਵਾਸਤੇ ਆਇਆ ਸੀ, ਜਿਸ ਦੀ ਹਮਲਾਵਰਾਂ ਨੂੰ ਜਾਣਕਾਰੀ ਮਿਲ ਗਈ ਸੀ। ਸ਼ਹਿਰ ਦੀ ਮੋਦੀ ਮਿੱਲ ਵਾਲੀ ਸੜਕ ’ਤੇ ਉਸ ਉਪਰ ਅਚਾਨਕ ਹਮਲਾ ਕਰਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ।

LEAVE A REPLY

Please enter your comment!
Please enter your name here