ਮਰਾਠਾ ਰਿਜ਼ਰਵੇਸ਼ਨ ਦੇ ਹੱਕ ’ਚ ਮਤਾ ਪਾਸ

0
195

ਮੁੰਬਈ : ਮਰਾਠਾ ਰਿਜ਼ਰਵੇਸ਼ਨ ਨੂੰ ਲੈ ਕੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਏਕਨਾਥ ਸ਼ਿੰਦੇ ਦੀ ਪ੍ਰਧਾਨਗੀ ਹੇਠ ਹੋਈ ਸਰਬ ਪਾਰਟੀ ਮੀਟਿੰਗ ਵਿਚ ਨੇਤਾਵਾਂ ਨੇ ਮਤਾ ਪਾਸ ਕਰਕੇ ਅੰਦੋਲਨਕਾਰੀ ਨੇਤਾ ਮਨੋਜ ਜਾਰੰਗੇ ਨੂੰ ਅਣਮਿੱਥੀ ਭੁੱਖ ਹੜਤਾਲ ਬੰਦ ਕਰਨ ਦੀ ਅਪੀਲ ਕੀਤੀ। ਮੀਟਿੰਗ ਤੋਂ ਬਾਅਦ ਸ਼ਿੰਦੇ ਨੇ ਕਿਹਾ ਕਿ ਮਹਾਰਾਸ਼ਟਰ ਸਰਕਾਰ ਮਰਾਠਾ ਕੋਟੇ ਦੇ ਹੱਕ ’ਚ ਹੈ, ਪਰ ਕੁਝ ਕਾਨੂੰਨੀ ਪ੍ਰਕਿਰਿਆਵਾਂ ਪੂਰੀਆਂ ਕਰਨ ਲਈ ਸਮਾਂ ਚਾਹੀਦਾ ਹੈ। ਮਤੇ ’ਤੇ ਸ਼ਿੰਦੇ, ਉਪ ਮੁੱਖ ਮੰਤਰੀ ਦੇਵੇਂਦਰ ਫੜਨਵੀਸ, ਐਨ ਸੀ ਪੀ ਪ੍ਰਧਾਨ ਸ਼ਰਦ ਪਵਾਰ, ਸ਼ਿਵ ਸੈਨਾ (ਯੂ ਬੀ ਟੀ) ਦੇ ਨੇਤਾ ਅਨਿਲ ਪਰਬ, ਵਿਧਾਨ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਵਿਜੇ ਵਡੇਟੀਵਾਰ, ਵਿਧਾਨ ਪ੍ਰੀਸ਼ਦ ’ਚ ਐੱਲ ਓ ਪੀ ਅੰਬਦਾਸ ਦਾਨਵੇ ਸਮੇਤ ਹੋਰਾਂ ਨੇ ਦਸਤਖਤ ਕੀਤੇ।

LEAVE A REPLY

Please enter your comment!
Please enter your name here