ਕਠਮੰਡੂ : ਪੱਛਮੀ ਨੇਪਾਲ ਦੇ ਦੂਰ-ਦੁਰਾਡੇ ਪਹਾੜੀ ਖੇਤਰ ਵਿਚ ਸ਼ੁੱਕਰਵਾਰ ਅੱਧੀ ਰਾਤ ਨੂੰ 6.4 ਸ਼ਿੱਦਤ ਵਾਲੇ ਭੂਚਾਲ ਦੇ ਜ਼ਬਰਦਸਤ ਝਟਕਿਆਂ ਕਾਰਨ ਘੱਟ ਤੋਂ ਘੱਟ 137 ਵਿਅਕਤੀਆਂ ਦੀ ਮੌਤ ਹੋ ਗਈ ਅਤੇ 140 ਤੋਂ ਵੱਧ ਜ਼ਖਮੀ ਹੋ ਗਏ। ਭੂਚਾਲ ਰਾਤ 11.47 ਵਜੇ ਆਇਆ, ਜਿਸ ਦਾ ਕੇਂਦਰ ਜਾਜਰਕੋਟ ਜ਼ਿਲ੍ਹੇ ’ਚ ਸੀ। ਭੂਚਾਲ ਦਾ ਅਸਰ ਕਠਮੰਡੂ, ਇਸ ਦੇ ਆਸਪਾਸ ਦੇ ਜ਼ਿਲ੍ਹਿਆਂ ਅਤੇ ਇੱਥੋਂ ਤੱਕ ਕਿ ਨਵੀਂ ਦਿੱਲੀ ’ਚ ਵੀ ਮਹਿਸੂਸ ਕੀਤਾ ਗਿਆ।