ਜੈਪੁਰ : ਬਸਪਾ ਨੇ ਰਾਜਸਥਾਨ ਚੋਣਾਂ ਲਈ 43 ਉਮੀਦਵਾਰਾਂ ਦੀ ਸੂਚੀ ਜਾਰੀ ਕਰ ਦਿੱਤੀ। ਬਸਪਾ ਦੇ ਪ੍ਰਦੇਸ਼ ਪ੍ਰਧਾਨ ਭਗਵਾਨ ਸਿੰਘ ਬਾਬਾ ਨੇ ਇਹ ਸੂਚੀ ਜਾਰੀ ਕੀਤੀ। ਜਾਤੀ ਸਮੀਕਰਨ ਦਾ ਪੂਰਾ ਧਿਆਨ ਰੱਖਿਆ ਗਿਆ ਹੈ। ਬਸਪਾ ਕਰੀਬ 182 ਉਮੀਦਵਾਰ ਐਲਾਨ ਚੁੱਕੀ ਹੈ। ਸੂਬੇ ’ਚ 200 ਵਿਧਾਨ ਸਭਾ ਸੀਟਾਂ ਲਈ ਕਿਸੇ ਵੀ ਦਲ ਦੇ ਨਾਲ ਗਠਜੋੜ ਨਹੀਂ ਕੀਤਾ। ਬਸਪਾ ਪ੍ਰਦੇਸ਼ ਪ੍ਰਧਾਨ ਦਾ ਕਹਿਣਾ ਹੈ ਕਿ ਇਸ ਵਾਰ ਪਾਰਟੀ ਦੇ ਜਿੱਤਣ ਵਾਲੇ ਵਿਧਾਇਕ ਦਲ ਨਹੀਂ ਬਦਲਣਗੇ। ਜ਼ਿਕਰਯੋਗ ਹੈ ਕਿ 2018 ’ਚ ਬਸਪਾ ਦੇ 6 ਵਿਧਾਇਕ ਜਿੱਤੇ ਸਨ, ਪਰ ਬਾਅਦ ’ਚ ਕਾਂਗਰਸ ’ਚ ਸ਼ਾਮਲ ਹੋ ਗਏ ਸਨ। ਇਸ ’ਤੇ ਮਾਇਅਵਤੀ ਨੇ ਗਹਿਲੋਤ ਨੂੰ ਖੂਬ ਸੁਣਾਈਆਂ ਸਨ। ਸੂਚੀ ਅਨੁਸਾਰ ਜੈਤਾਰਣ ਤੋਂ ਸਰੋਜ ਮੇਘਵਾਲ, ਸੂਰਸਾਗਰ ਤੋਂ ਰਜਿੰਦਰ ਸਿੰਘ, ਜੋਧਪੁਰ ਤੋਂ ਸੁਨੀਤਾ, ਸ੍ਰੀਗੰਗਾਨਰ ਤੋਂ ਪਰਮਾਨੰਦ, ਸ਼ੇਰਗੜ੍ਹ ਤੋਂ ਜੁਝਾ ਰਾਮ, ਭੀਵਾੜਾ ਤੋਂ ਕਲਪਨਾ ਰੇਨੂੰ, ਸ਼ਿਵ ਤੋਂ ਜੈਰਾਮ, ਪਚਪਦਰਾ ਤੋਂ ਮੁਖਤਿਆਰ ਅਲੀ, ਬਾਇਤੂ ਤੋਂ ਛਗਨਾ ਰਾਮ, ਪਾਲੀ ਤੋਂ ਸੰਦੇਸ਼ ਪਵਾਰ, ਮਾਂਡਲ ਤੋਂ ਰਾਮੇਸ਼ਵਰ ਜਾਟ, ਮਾਂਡਲਗੜ੍ਹ ਤੋਂ ਬਖਤਾਵਰ, ਸ਼ਾਹਪੁਰਾ ਤੋਂ ਰਮੇਸ਼ ਮੇਘਵਾਲ, ਸਹਾੜਾ ਤੋਂ ਕਾਲੂ ਖਾਂ, ਅਸੰਦ ਤੋਂ ਇੰਦਰਾ ਦੇਵੀ ਚੌਧਰੀ, ਜਾਲੌਰ ਤੋਂ ਓਮ ਪ੍ਰਕਾਸ਼ ਚੌਹਾਨ, ਸਾਂਚੌਰ ਤੋਂ ਸ਼ਮਸ਼ੇਰ ਅਲੀ ਸੱਯਦ ਨੂੰ ਟਿਕਟ ਦਿੱਤੀ ਗਈ ਹੈ।